14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੈਂਗਸਟਰਾਂ ਨੂੰ ਅਪਰਾਧ ਤੋਂ ਪਹਿਲਾਂ ਹੀ ਨਾਕਾਮ ਕਰਨ 'ਚ ਕੰਮ ਕਰਦਾ ਹੈ ਪੰਜਾਬ ਪੁਲਿਸ ਦਾ ਵਾਰ ਰੂਮ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਅਜੀਤ ਬਿਊਰੋ)- ਪੰਜਾਬ ਪੁਲਿਸ ਦਾ ਵਾਰ ਰੂਮ ਕਾਲ ਰਿਕਾਰਡਾਂ, ਡਿਜੀਟਲ ਨਕਸ਼ਿਆਂ ਅਤੇ ਖੁਫ਼ੀਆ ਜਾਣਕਾਰੀ ਬਾਰੇ ਸੂਚਨਾਵਾਂ ਨਾਲ ਹਰ ਸਮੇਂ ਕਾਰਜਸ਼ੀਲ ਰਹਿੰਦਾ ਹੈ | ਸੂਬੇ ਭਰ ਦੇ ਜ਼ਿਲਿ੍ਹਆਂ ਤੋਂ ਮਿਲਦੇ ਫੀਲਡ ਅਪਡੇਟਸ ਨਾਲ ਫੋਨਾਂ ਦੀਆਂ ਘੰਟੀਆਂ ਖੜਕਦੀਆਂ ਰਹਿੰਦੀਆਂ ਹਨ | ਇੱਥੇ ਕੰਮ ਕਰਦੇ ਅਧਿਕਾਰੀਆਂ ਲਈ ਇਹ ਸੰਗਠਿਤ ਅਪਰਾਧ ਵਿਰੁੱਧ ਇੱਕ ਸ਼ਾਂਤ ਪਰ ਨਿਰੰਤਰ ਲੜਾਈ ਦਾ ਕੇਂਦਰ ਬਿੰਦੂ ਹੈ- ਜੋ ਗੈਂਗਸਟਰਾਂ ਵਲੋਂ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਇਸ ਨੂੰ ਰੋਕਣ ਦਾ ਟੀਚਾ ਰੱਖਦਾ ਹੈ | ਪਿਛਲੇ ਕੁਝ ਸਾਲਾਂ 'ਚ ਪੰਜਾਬ ਪੁਲਿਸ ਪ੍ਰਾਪਤ ਹੋਣ ਵਾਲੀ ਖੁਫੀਆ ਜਾਣਕਾਰੀ ਨੂੰ ਤਕਨਾਲੋਜੀ ਨਾਲ ਜੋੜ ਕੇ ਰਾਜਾਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠ ਕੇ ਕੰਮ ਕਰਦੇ ਗੈਂਗਸਟਰਾਂ ਦੇ ਨੈਟਵਰਕਾਂ ਨੂੰ ਟਰੈਕ ਕਰਨ ਲਈ ਖੁਫੀਆ ਜਾਣਕਾਰੀ ਅਧਾਰਤ ਪੁਲਿਸਿੰਗ ਵੱਲ ਲਗਾਤਾਰ ਕਦਮ ਵਧਾ ਰਹੀ ਹੈ | ਸੂਬੇ 'ਚ ਸਰਗਰਮ ਜ਼ਿਆਦਾਤਰ ਨਾਮੀ ਗਰੋਹ ਹੁਣ ਵਿਕੇਂਦਰੀਕਿ੍ਤ ਸੈੱਲਾਂ ਰਾਹੀਂ ਕੰਮ ਕਰਦੇ ਹਨ, ਜਿਸ 'ਚ ਵਿਦੇਸ਼-ਅਧਾਰਤ ਹੈਂਡਲਰ ਨਿਰਦੇਸ਼ ਜਾਰੀ ਕਰਦੇ ਹਨ ਜਦੋਂ ਕਿ ਸਥਾਨਕ ਕਾਰਕੁੰਨ ਕਾਰਵਾਈ ਨੂੰ ਅੰਜਾਮ ਦਿੰਦੇ ਹਨ | ਇਸ ਵੱਧ ਰਹੇ ਖ਼ਤਰੇ ਦਾ ਮੁਕਾਬਲਾ ਕਰਨ ਲਈ, ਜਾਂਚਕਰਤਾ ਅਧਿਕਾਰੀ/ਕਰਮਚਾਰੀ ਡਿਜੀਟਲ ਸਾਧਨਾਂ ਵੱਲ ਰੁਖ ਕਰ ਰਹੇ ਹਨ, ਜੋ ਉਨ੍ਹਾਂ ਨੂੰ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਖੁਫੀਆ ਕਾਰਵਾਈ ਦੀ ਆਗਿਆ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਬਣਿਆ ਪੂਰਨ ਸਾਖਰਤਾ ਦਰ ਹਾਸਿਲ ਕੇਂਦਰ ਸ਼ਾਸਿਤ ਪ੍ਰਦੇਸ਼- ਰਾਜਪਾਲ ਅਗਲੀ ਖ਼ਬਰ ਮਾਤ ਭਾਸ਼ਾ ਰਾਹੀਂ ਸਾਡੇ ਹੁਨਰ 'ਚ ਨਿਖਾਰ ਆਉਂਦਾ ਹੈ-ਡਾ. ਮਨਮੋਹਨ ਸਿੰਘ
Ad Position 24