13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੁਹਾਲੀ ਤੇ ਜ਼ੀਰਕਪੁਰ ਵਿਖੇ ਸਾਈਬਰ ਠੱਗਾਂ ਨੇ ਦੋ ਵਿਅਕਤੀਆਂ ਨੂੰ ਲਗਾਇਆ 3.26 ਲੱਖ ਰੁ. ਦਾ ਚੂਨਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 14-11-2026
ਐੱਸ. ਏ. ਐੱਸ. ਨਗਰ, 13 ਨਵੰਬਰ (ਕਪਿਲ ਵਧਵਾ)-ਸਾਈਬਰ ਠੱਗਾਂ ਵਲੋਂ ਮੁਹਾਲੀ ਤੇ ਜ਼ੀਰਕਪੁਰ ਵਿਖੇ ਦੋ ਵਿਅਕਤੀਆਂ ਨਾਲ ਕੁੱਲ 3,26,789 ਰੁ. ਦੀ ਧੋਖਾਧੜੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਦੋਵਾਂ ਮਾਮਲਿਆਂ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਮਨਵੀਰ ਕੰਸਟਰੱਕਸ਼ਨ ਸੈਕਟਰ-89 ਮੁਹਾਲੀ ਵਿਖੇ ਰਸੋਈਏ ਵਜੋਂ ਕੰਮ ਕਰਦੇ ਸ਼ਿਵ ਸ਼ੰਕਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਬੈਂਕ ਆਫ਼ ਇੰਡੀਆ ‘ਚ ਖਾਤਾ ਹੈ ਅਤੇ ਉਹ ਗੂਗਲ ਪੇਅ ਦੀ ਵਰਤੋਂ ਕਰਦਾ ਹੈ। 5 ਅਕਤੂਬਰ ਨੂੰ ਉਸ ਦੇ ਖਾਤੇ ‘ਚੋਂ 1 ਲੱਖ ਰੁ. ਅਤੇ ਅਗਲੇ ਦਿਨ ਮੁੜ 1 ਲੱਖ ਰੁ. ਕੱਟ ਲਏ ਗਏ। ਉਸ ਨੇ ਦੋਵੇਂ ਟਰਾਂਜੈਕਸ਼ਨਾਂ ਕਰਨ ਤੋਂ ਇਨਕਾਰ ਕਰਦਿਆਂ ਸਾਈਬਰ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਦੂਜੇ ਮਾਮਲੇ ਵਿਚ ਜ਼ੀਰਕਪੁਰ ਦੀ ਸਾਵਿਤਰੀ ਗ੍ਰੀਨਜ਼ ਸੁਸਾਇਟੀ ਦੇ ਵਸਨੀਕ 62 ਸਾਲਾ ਸੰਜੇ ਕੁਮਾਰ ਸੇਠੀ ਨਾਲ ਅਡਾਨੀ ਗੈਸ ਦੇ ਨਾਂਅ ‘ਤੇ ਠੱਗੀ ਮਾਰੀ ਗਈ। ਉਸ ਦੀ ਭਾਬੀ ਨੂੰ ਮੈਸੇਜ਼ ਆਇਆ ਕਿ ਗੈਸ ਦਾ ਖਾਤਾ ਬੰਦ ਹੋਣ ਵਾਲਾ ਹੈ। ਮੈਸੇਜ਼ ‘ਚ ਦਿੱਤੇ ਗਏ ਨੰਬਰ ‘ਤੇ ਸੰਪਰਕ ਕਰਨ ਤੋਂ ਬਾਅਦ ਠੱਗ ਨੇ ਨਵਾਂ ਮੀਟਰ ਲੱਗਣ ਦਾ ਹਵਾਲਾ ਦੇ ਕੇ ਉਸ ਨੂੰ ਇਕ ਫਾਰਮ ਭੇਜਿਆ। ਇਹ ਫਾਰਮ ਏ. ਪੀ. ਕੇ. ਫਾਈਲ ਦੇ ਰੂਪ ‘ਚ ਸੀ, ਜਿਸ ਨੂੰ ਖੋਲ੍ਹਣ ਤੋਂ ਬਾਅਦ ਉਸ ਦੇ ਖਾਤੇ ‘ਚੋਂ 25 ਹਜ਼ਾਰ ਅਤੇ ਫ਼ਿਰ 1,01, 789 ਰੁ. ਦੀਆਂ ਦੋ ਟਰਾਂਜੈਕਸ਼ਨਾਂ ਰਾਹੀਂ ਕੁੱਲ 1,26,789 ਰੁ. ਕਢਵਾ ਲਏ ਗਏ। ਸਾਈਬਰ ਕ੍ਰਾਈਮ ਪੁਲਿਸ ਨੇ ਦੋਵਾਂ ਸ਼ਿਕਾਇਤਾਂ ਦੇ ਆਧਾਰ ‘ਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 318 (4), 61 (2) ਅਤੇ ਆਈ. ਟੀ. ਐਕਟ ਦੀ ਧਾਰਾ 66-ਡੀ ਤਹਿਤ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੀ ਪਾਕਿ ਫੇਰੀ ਲਈ ਮਨਜ਼ੂਰੀ ਕੌਮੀ ਨੀਤੀ ਅਨੁਸਾਰ ਹੋਵੇਗੀ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮ ਕਾਬੂ
Ad Position 24