13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸ਼ੂਗਰ ਦੇ ਬਿਹਤਰ ਪ੍ਰਬੰਧਨ ਲਈ ਸਮੇਂ ਸਿਰ ਪਛਾਣ ਤੇ ਨਿਯਮਤ ਜਾਂਚ ਜ਼ਰੂਰੀ-ਡਾ. ਰਵੁਲ ਜਿੰਦਲ

ਚੰਡੀਗੜ੍ਹ, 13 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 14-11-2026
ਚੰਡੀਗੜ੍ਹ, 13 ਨਵੰਬਰ (ਅ.ਬ.)-ਸ਼ੂਗਰ (ਡਾਇਬਟੀਜ਼) ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਦੁਨੀਆ ਭਰ ਵਿਚ ਸਿਹਤ ਲਈ ਇਕ ਵੱਡੀ ਚਿੰਤਾ ਬਣ ਚੁੱਕੀ ਹੈ। ਸ਼ੂਗਰ ਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਹਰ ਸਾਲ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਯੂ. ਐਚ. ਓ.) ਨੇ ਇਸ ਸਾਲ ਦੇ ਸਮਾਗਮ ਦੀ ਥੀਮ ਸ਼ੂਗਰ ਸਬੰਧੀ ਸਮੇਂ ਸਿਰ ਕਾਰਵਾਈ’ ਰੱਖੀ ਹੈ। ਇਸ ਦਾ ਅਰਥ ਹੈ ਕਿ ਬਿਮਾਰੀ ਦੀ ਸਮੇਂ ਸਿਰ ਪਛਾਣ ਅਤੇ ਨਿਦਾਨ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਡਾ. ਰਵੁਲ ਜਿੰਦਲ, ਡਾਇਰੈਕਟਰ, ਵੈਸਕੁਲਰ ਸਰਜਰੀ, ਫੋਰਟਿਸ ਹਸਪਤਾਲ ਮੁਹਾਲੀ ਨੇ ਦੱਸਿਆ ਕਿ ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਖੂਨ ਵਿਚ ਗਲੂਕੋਜ਼ (ਸ਼ੂਗਰ) ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ ਲੋੜੀਂਦੀ ਮਾਤਰਾ ਵਿਚ ਇਨਸੁਲਿਨ ਨਹੀਂ ਬਣਾ ਪਾਉਂਦਾ ਜਾਂ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕਰ ਪਾਉਂਦਾ। ਖੂਨ ਵਿਚੋਂ ਗਲੂਕੋਜ਼ ਨੂੰ ਸੈੱਲਾਂ ਤੱਕ ਪਹੁੰਚਾਉਣ ਲਈ ਇਨਸੁਲਿਨ ਜ਼ਰੂਰੀ ਹੁੰਦਾ ਹੈ। ਹਾਲਾਂਕਿ, ਖੂਨ ਵਿਚ ਗਲੂਕੋਜ਼ ਦਾ ਪੱਧਰ ਜ਼ਿਆਦਾ ਰਹਿਣ ਨਾਲ ਨਸਾਂ, ਅੱਖਾਂ, ਗੁਰਦਿਆਂ ਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਡਾ. ਜਿੰਦਲ ਨੇ ਦੱਸਿਆ ਕਿ ਸ਼ੂਗਰ ਸਟ੍ਰੋਕ, ਹਾਰਟ ਅਟੈਕ, ਗੁਰਦੇ ਫੇਲ੍ਹ ਹੋਣ ਅਤੇ ਪੈਰੀਫੇਰਲ ਵੈਸਕੁਲਰ ਡਿਜ਼ੀਜ਼ (ਪੀਵੀਡੀ) ਦੇ ਮੁੱਖ ਕਾਰਨਾਂ ਵਿਚੋਂ ਇਕ ਹੈ। ਇਹ ਬਿਮਾਰੀ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ ਨੂੰ 10 ਸਾਲ ਤੋਂ ਵੱਧ ਸਮੇਂ ਤੋਂ ਸ਼ੂਗਰ ਹੈ, ਜਿਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ਵਿੱਚ ਨਹੀਂ ਰਹਿੰਦਾ ਅਤੇ ਜਿਨ੍ਹਾਂ ਨੂੰ ਇਸ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਜੋ ਸਿਗਰਟਨੋਸ਼ੀ ਕਰਦੇ ਹਨ । ਸ਼ੂਗਰ ਕੰਟਰੋਲ ਵਿਚ ਨਾ ਰਹਿਣ ‘ਤੇ ਡਾਇਬਟਿਕ ਫੁੱਟ, ਅੰਨ੍ਹਾਪਣ, ਹੱਥ-ਪੈਰ ਕੱਟਣ ਦੀ ਨੌਬਤ, ਦਿਲ ਦੀ ਬਿਮਾਰੀ, ਗੁਰਦੇ ਫੇਲ੍ਹ ਹੋਣ ਅਤੇ ਇਥੋਂ ਤੱਕ ਕਿ ਸਮੇਂ ਤੋਂ ਪਹਿਲਾਂ ਮੌਤ ਵਰਗੀਆਂ ਪੇਚੀਦਗੀਆਂ ਹੋ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮ ਕਾਬੂ ਅਗਲੀ ਖ਼ਬਰ ਹੋਲੀਬੇਸਿਲ ਹਸਪਤਾਲ ਖਰੜ ਵਿਖੇ ਗਰਭਵਤੀ ਮਹਿਲਾ ਦਾ ਆਪ੍ਰੇਸ਼ਨ ਕਰਕੇ ਬੱਚੇਦਾਨੀ ਦੀਆਂ ਵੱਡੀਆਂ ਰਸੌਲੀਆਂ ਨੂੰ ਬਾਹਰ ਕੱਢਿਆ-ਡ...
Ad Position 24