13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀਆਂ ਕੌਮੀ ਚੋਣਾਂ ’ਚ ਘਪਲੇ ਦੇ ਦੋਸ਼

ਐੱਸ. ਏ.

Ad Position 21
No active advertisement
ਅਜੀਤ ਡੈਸਕ 14-11-2026
ਐੱਸ. ਏ. ਐੱਸ. ਨਗਰ, 13 ਨਵੰਬਰ (ਕਪਿਲ ਵਧਵਾ)-ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (ਟੀ. ਐੱਨ. ਏ. ਆਈ.) ਦੀਆਂ ਕੌਮੀ ਚੋਣਾਂ ਦੌਰਾਨ ਆਨਲਾਈਨ ਵੋਟਿੰਗ ਪ੍ਰਣਾਲੀ ਵਿਚ ਕਥਿਤ ਧਾਂਦਲੀ ਤੇ ਇਲੈਕਟ੍ਰੋਨਿਕ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਦੀ ਪੁਲਿਸ ਨੇ ਐਸੋਸੀਏਸ਼ਨ ਦੀ ਸਕੱਤਰ ਜਨਰਲ ਐਵਲਿਨ ਕਨਨ ਅਤੇ ਕੌਮੀ ਪ੍ਰਧਾਨ ਐਨੀ ਕੁਮਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੌਮੀ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਪ੍ਰੋ. ਕਿਰਨ ਕੁਮਾਰ ਵਿਨਾਇਕ ਡੋਮਾਡੀਆ ਨੇ ਦੋਸ਼ ਲਗਾਇਆ ਹੈ ਕਿ 5 ਦਸੰਬਰ 2024 ਨੂੰ ਮੁਹਾਲੀ ਕਲੱਬ ਬਾਇ ਵਿੰਡਹੈਮ ਮੁਹਾੀ ਵਿਖੇ ਹੋਈਆਂ ਚੋਣਾਂ ਦੌਰਾਨ ਇੰਟਰਨੈੱਟ ਆਧਾਰਿਤ ਵੋਟਿੰਗ ਪਲੇਟਫਾਰਮ ਵਿਚ ਬਿਨਾਂ ਅਧਿਕਾਰ ਤੋਂ ਦਾਖ਼ਲ ਹੋ ਕੇ ਇਲੈਕਟ੍ਰੋਨਿਕ ਡਾਟੇ ਅਤੇ ਰਿਕਾਰਡ ਵਿਚ ਕਥਿਤ ਤਬਦੀਲੀਆਂ ਕੀਤੀਆਂ ਗਈਆਂ। ਸ਼ਿਕਾਇਤਕਰਤਾ ਮੁਤਾਬਿਕ ਵੋਟਿੰਗ ਇੰਟਰਫੇਸ ‘ਤੇ ਉਮੀਦਵਾਰਾਂ ਦੀ ਜਾਣਕਾਰੀ ਵਿਚ ਗੜਬੜੀਆਂ ਸਾਹਮਣੇ ਆਈਆਂ ਸਨ। ਖ਼ਾਸ ਤੌਰ ‘ ਤੇ ਆਈ. ਏ. ਕਦੀਵਾਲਾ ਨਾਲ ਸੰਬੰਧਤਿ ਜਾਣਕਾਰੀ ਵਿਚ ਹੋਈ ਤਬਦੀਲੀ ਦਾ ਮਾਮਲਾ ਵੀ ਉਠਾਇਆ ਗਿਆ। ਦੋਸ਼ ਹੈ ਕਿ ਤਕਨੀਕੀ ਪਹੁੰਚ ਰੱਖਣ ਵਾਲੇ ਵਿਅਕਤੀ ਵਲੋਂ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ। ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ, ਆਡਿਟ ਟ੍ਰੇਲ ਦੀ ਜਾਂਚ ਤੇ ਐਸੋਸੀਏਸ਼ਨ ਦੇ ਨਿਯਮਾਂ ਦੀ ਪਾਲਣਾ ਨਾ ਹੋਣ ‘ਤੇ ਵੀ ਸਵਾਲ ਚੁੱਕੇ ਗਏ ਹਨ। ਇਸ ਸੰਬੰਧੀ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿਖੇ ਨੂੰ ਹਾਲ ਹੀ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318 (4), 3 (5) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਐੱਫ. ਆਈ. ਆਰ. ਵਿਚ ਲਗਾਏ ਗਏ ਦੋਸ਼ਾਂ ਦੀ ਪੂਰਨ ਤੌਰ ‘ਤੇ ਪੁਸ਼ਟੀ ਮੁਕੰਮਲ ਜਾਂਚ ਹੋਣ ਤੋਂ ਬਾਅਦ ਹੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਜੌਰ-ਸੁੱਖੋਮਾਜਰੀ ਬਾਈਪਾਸ ਟੀ-ਪੁਆਇੰਟ ’ਤੇ ਵਾਪਰੇ ਹਾਦਸਿਆਂ ਦੌਰਾਨ ਹਫ਼ਤੇ ਵਿਚ ਹੋਈਆਂ ਦੋ ਮੌਤਾਂ ਅਗਲੀ ਖ਼ਬਰ ਗ਼ੈਰ - ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ , ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ - ਬਰਿੰਦਰ ਕੁਮਾਰ...
Ad Position 24