ਮੁੱਲਾਂਪੁਰ ਗਰੀਬਦਾਸ, 10 ਮਾਰਚ (ਦਿਲਬਰ ਸਿੰਘ ਖੈਰਪੁਰ)-ਪਿੰਡ ਤਿਊੜ ਦੇ ਸਾਬਕਾ ਸਰਪੰਚ ਨਾਹਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ | ਉਹ ਡੇਰਾਬੱਸੀ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ | ਰੰਗਲੀ ਦੁਨੀਆਂ ਤੋਂ ਅਧੂਰੇ ਸਫ਼ਰ ਦੌਰਾਨ ਤੁਰ ਜਾਣ ਕਾਰਨ ਪਰਿਵਾਰ ਤੇ ਸਕੇ ਸਨੇਹੀਆਂ ਸਮੇਤ ਤਿਊੜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ, ਅਕਾਲੀ ਦਲ ਦੇ ਨੇਤਾ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ, ਸੰਮਤੀ ਮੈਂਬਰ ਰੁਪਿੰਦਰ ਕੌਰ ਸੁਹਾਲੀ, ਕਿਸਾਨ ਆਗੂ ਗੁਰਪ੍ਰੀਤ ਸਿੰਘ ਪਲਹੇੜੀ, ਸਮਾਜ ਸੇਵੀ ਬਲਵੀਰ ਸਿੰਘ ਬਿੱਟੂ, ਸੁਰਿੰਦਰ ਸਿੰਘ ਤਿਊੜ, ਸਰਪੰਚ ਸਤੀਸ਼ ਕੁਮਾਰ ਤਿਊੜ, ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਜੱਗਾ, ਸਾਬਕਾ ਸੰਮਤੀ ਮੈਂਬਰ ਅਮਿਤ ਕੁਮਾਰ, ਗੁਰਮੀਤ ਸਿੰਘ ਸੁੱਚਾ, ਰਾਣਾ ਹਰੀਸ਼ ਕੁਮਾਰ ਸੋਨੂੰ, ਲਾਲਾ ਹਰੀ ਚੰਦ, ਅਮਰ ਰਾਣਾ, ਰਾਜ ਕੁਮਾਰ, ਸਰਪੰਚ ਸੁਖਵਿੰਦਰ ਸਿੰਘ ਰੁੜਕੀ, ਅਕਾਲੀ ਆਗੂ ਹਰਜਿੰਦਰ ਸਿੰਘ ਮੁੰਧੋ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸੁਖਜਿੰਦਰ ਸਿੰਘ ਤਿਊੜ, ਕਾਂਗਰਸੀ ਆਗੂ ਰਾਣਾ ਗਿਆਨ ਸਿੰਘ ਘੰਡੌਲੀ, ਸੁਭਾਸ਼ ਰਾਣਾ, ਪਰਮਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਸਵਰਨ ਸਿੰਘ ਸਾਬਕਾ ਸਰਪੰਚ, ਲਵਲੀ ਸੈਣੀ, ਗੋਲਡੀ, ਸੋਨੂੰ ਭੀਮਾ, ਮੰਗਾ ਰਾਣਾ ਸਮੇਤ ਇਲਾਕੇ ਦੇ ਪੰਚ ਸਰਪੰਚ, ਨੰਬਰਦਾਰ ਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ 'ਚ ਹਾਜ਼ਰ ਸਨ |