ਖਰੜ, 10 ਮਾਰਚ (ਗੁਰਮੁਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ 'ਹਨੇਰੇ ਤੋਂ ਉਜਾਲੇ ਵੱਲ' ਮੁਹਿੰਮ ਤਹਿਤ ਇਕ ਹੋਰ ਸ਼ਖਸੀਅਤ ਮਾਇਆ ਦੇਵੀ ਬਰੇਜਾ (76 ਸਾਲ) ਨਿਵਾਸੀ ਪਾਣੀਪਤ (ਹਰਿਆਣਾ) ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ | ਇਸ ਸੰਬੰਧੀ ਕਲੱਬ ਦੇ ਆਈ ਡੋਨੋਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਮਿਡ-ਟਾਊਨ ਪਾਣੀਪਤ ਦੇ ਸਾਬਕਾ ਅਸਿਸਟੈਂਟ ਗਵਰਨਰ ਅਨਿਲ ਬਰੇਜਾ ਦੀ ਮਾਤਾ ਦੀ ਮੌਤ ਬਾਰੇ ਜਦੋਂ ਕਲੱਬ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਰੋਟਰੀ ਕਲੱਬ ਖਰੜ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਅੱਖਾਂ ਦਾਨ ਕਰਨ ਲਈ ਬੇਨਤੀ ਕੀਤੀ ਗਈ | ਪਰਿਵਾਰ ਵਲੋਂ ਹਾਮੀ ਭਰਨ ਤੋਂ ਬਾਅਦ ਸਹਾਰਨਪੁਰ ਤੋਂ ਰੌਸ਼ਨੀ ਬੈਂਕ ਦੀ ਟੀਮ ਨੂੰ ਬੁਲਾਇਆ ਗਈ ਤੇ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ | ਕਲੱਬ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਲੌਂਗੀਆਂ ਨੇ ਪਰਿਵਾਰ ਦੇ ਜਜ਼ਬੇ ਨੂੰ ਨਮਨ ਕੀਤਾ ਹੈ |