21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਾਜਪਾਲ ਕਟਾਰੀਆ ਵਲੋਂ ਅਖਿਲ ਭਾਰਤੀ ਭਾਸਕਰ ਰਾਓ ਨਿ੍ਤ ਅਤੇ ਸੰਗੀਤ ਸੰਮੇਲਨ ਦਾ ਉਦਘਾਟਨ ਅੱਜ <br/>

Ad Position 21
No active advertisement
ਅਜੀਤ ਡੈਸਕ 12-03-2026
ਚੰਡੀਗੜ੍ਹ, 11 ਮਾਰਚ (ਅਜਾਇਬ ਸਿੰਘ ਔਜਲਾ)- ਪ੍ਰਾਚੀਨ ਕਲਾ ਕੇਂਦਰ ਵਲੋਂ ਅੱਜ ਇੱਥੇ ਪੈੱ੍ਰਸ ਕਲੱਬ ਸੈਕਟਰ 27, ਚੰਡੀਗੜ੍ਹ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ 55ਵੇਂ ਅਖਿਲ ਭਾਰਤੀ ਭਾਸਕਰ ਰਾਓ ਨਿ੍ਤ ਅਤੇ ਸੰਗੀਤ ਸੰਮੇਲਨ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ ਗਿਆ | ਇਹ ਤਿੰਨ ਦਿਨਾਂ ਤਿਉਹਾਰ 12 ਤੋਂ 14 ਮਾਰਚ 2026 ਤੱਕ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਾਚੀਨ ਕਲਾ ਕੇਂਦਰ ਦੇ ਰਜਿਸਟਰਾਰ ਅਤੇ ਕੱਥਕ ਗੁਰੂ, ਡਾ. ਸ਼ੋਭਾ ਕੌਸਰ, ਸਕੱਤਰ ਸਜਲ ਕੌਂਸਲ, ਵਧੀਕ ਰਜਿਸਟਰਾਰ ਡਾ. ਸਮੀਰਾ ਕੌਂਸਲ ਅਤੇ ਪ੍ਰੋਜੈਕਟ ਯੋਜਨਾ ਪ੍ਰਬੰਧਕ ਪਾਰਥ ਕੌਂਸਲ ਨੇ ਸੰਬੋਧਨ ਕੀਤਾ | ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰੋਗਰਾਮ ਦੇ ਸ਼ਡਿਊਲ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਾਚ ਦੇ ਪ੍ਰਚਾਰ ਅਤੇ ਸੰਭਾਲ ਲਈ ਕੇਂਦਰ ਦੀਆਂ ਹੋਰ ਪਹਿਲਕਦਮੀਆਂ ਅਤੇ ਯੋਜਨਾਵਾਂ 'ਤੇ ਵੀ ਚਾਨਣਾ ਪਾਇਆ | ਸਜਲ ਕੌਂਸਲ ਨੇ ਦੱਸਿਆ ਕਿ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਯੂ.ਟੀ ਚੰਡੀਗੜ੍ਹ ਵਲੋਂ 12 ਮਾਰਚ ਨੂੰ ਫ਼ੈਸਟੀਵਲ ਦਾ ਉਦਘਾਟਨ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ 1956 ਵਿਚ ਸਥਾਪਿਤ, ਪ੍ਰਾਚੀਨ ਕਲਾ ਕੇਂਦਰ ਗੁਣਵੱਤਾ ਵਾਲੀ ਸਿੱਖਿਆ, ਢਾਂਚਾਗਤ ਸਿਖਲਾਈ, ਅਤੇ ਪ੍ਰਦਰਸ਼ਨ ਅਤੇ ਵਿਜ਼ੂਅਲ ਆਰਟਸ ਵਿਚ ਪ੍ਰੀਖਿਆਵਾਂ ਰਾਹੀਂ ਭਾਰਤੀ ਸ਼ਾਸਤਰੀ ਕਲਾਵਾਂ ਨੂੰ ਉਤਸ਼ਾਹ ਕਰਨ ਦਾ ਕਾਰਜ ਕਰ ਰਿਹਾ ਹੈ | ਭਾਰਤ ਅਤੇ ਵਿਦੇਸ਼ਾਂ ਵਿਚ 3,800 ਤੋਂ ਵੱਧ ਸੰਬੰਧਿਤ ਸੰਸਥਾਵਾਂ ਅਤੇ ਪਿਛਲੇ ਅਕਾਦਮਿਕ ਸੈਸ਼ਨ ਵਿਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਦੇ ਇਸਦੀਆਂ ਪ੍ਰੀਖਿਆਵਾਂ ਵਿਚ ਸ਼ਾਮਿਲ ਹੋਣ ਦੇ ਨਾਲ, ਕੇਂਦਰ ਦੇਸ਼ ਦੇ ਸੱਭਿਆਚਾਰਕ ਦਿ੍ਸ਼ ਨੂੰ ਆਕਾਰ ਦੇਣ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰੀ 55ਵਾਂ ਐਡੀਸ਼ਨ ਇਕ ਬੇਮਿਸਾਲ ਤਿੰਨ-ਦਿਨਾ ਜਸ਼ਨ ਵਿਚ ਭਾਰਤੀ ਸ਼ਾਸਤਰੀ ਪਰੰਪਰਾ ਦੀਆਂ ਤਿੰਨ ਪ੍ਰਮੁੱਖ ਧਾਰਾਵਾਂ- ਗਾਇਨ (ਵੋਕਲ), ਵਦਨ (ਸਾਜ਼), ਅਤੇ ਨਿ੍ਤ (ਨਾਚ) ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਉਸਤਾਦਾਂ ਦੀ ਸ਼ਮੂਲੀਅਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿੱਦਿਅਕ ਸੈਸ਼ਨ ਦੇ ਅੰਤ ਤੱਕ ਵੀ ਬੱਚਿਆਂ ਨੂੰ ਵਰਦੀਆਂ ਨਸੀਬ ਨਹੀਂ ਹੋਈਆਂ- ਜੀ. ਟੀ. ਯੂ. ਅਗਲੀ ਖ਼ਬਰ ਪਲਾਸਟਿਕ ਅਤੇ ਗਿੱਲੇ-ਸੁੱਕੇ ਕੂੜੇ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ <br/>
Ad Position 24