21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬੀ ਯੂਨੀਵਰਸਿਟੀ ਅਤੇ ਪੀ.ਆਈ-ਰਾਹੀ ਨੇ ਇਕ ਸਮਝੌਤਾ ਪੱਤਰ 'ਤੇ ਕੀਤੇ ਦਸਤਖਤ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ.ਰੇਣੂ ਵਿਗ ਦੀ ਹਾਜ਼ਰੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀਆਈ-ਰਾਹੀ ਨੇ ਇਕ ਸਮਝੌਤਾ ਪੱਤਰ 'ਤੇ ਦਸਤਖਤ ਕਰਨ ਤੋਂ ਬਾਅਦ | ਤਸਵੀਰ : ਗੁਰਿੰਦਰ ਸਿੰਘ <br/> 12-03-2026
ਚੰਡੀਗੜ੍ਹ, 11 ਮਾਰਚ (ਮਾਰਕੰਡਾ)- ਪੀ.ਆਈ-ਰਾਹੀ ਪੰਜਾਬ ਯੂਨੀਵਰਸਿਟੀ ਆਈ.ਆਈ.ਟੀ ਰੋਪੜ ਰੀਜਨਲ ਐਕਸਲੇਟਰ ਫਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਾਡੇਸ਼ਨ ਉੱਤਰੀ ਖੇਤਰ ਐਸ ਐਂਡ ਟੀ ਕਲੱਸਟਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਹਸਤਾਖਰ ਕੀਤੇ ਹਨ | ਇਸ ਸਮਝੌਤੇ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਅਤੇ ਪੀ ਆਈ-ਰਾਹੀ ਦੇ ਚੇਅਰਪਰਸਨ ਪ੍ਰੋ. ਰੇਣੂ ਵਿਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਗਏ | ਸਮਝੌਤੇ 'ਤੇ ਰਸਮੀ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਅਤੇ ਪੀ ਆਈ-ਰਾਹੀ ਦੇ ਡਾਇਰੈਕਟਰ ਪ੍ਰੋ. ਰਜਤ ਸੰਧੀਰ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਦਸਤਖਤ ਕੀਤੇ | ਇਹ ਸਹਿਯੋਗ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਿ੍ਸ਼ਟੀਕੋਣ ਦੇ ਅਨੁਸਾਰ ਹੁਨਰ ਵਿਕਾਸ, ਖੋਜ ਅਤੇ ਨਵੀਨਤਾ 'ਤੇ ਵੀ ਕੇਂਦਿ੍ਤ ਹੋਵੇਗਾ | ਇਸ ਮੌਕੇ ਬੋਲਦਿਆਂ ਪ੍ਰੋ. ਰੇਣੂ ਵਿਗ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਹ ਸਮਝੌਤਾ ਖੇਤਰ ਦੇ ਦੋ ਸਥਾਪਿਤ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਲਈ ਇੱਕ ਮਜ਼ਬੂਤ ਪਲੇਟਫਾਰਮ ਤਿਆਰ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਦਾ ਘਰ ਹੈ | ਜਿਸ ਵਿਚ ਫੁਲਕਾਰੀ ਕਢਾਈ ਅਤੇ ਹੋਰ ਸਵਦੇਸ਼ੀ ਕਲਾ ਰੂਪਾਂ ਵਰਗੀਆਂ ਰਵਾਇਤੀ ਸ਼ਿਲਪਕਾਰੀ ਸ਼ਾਮਿਲ ਹਨ | ਸੰਸਥਾਗਤ ਸਹਿਯੋਗ ਨਵੀਨਤਾ ਅਤੇ ਬਿਹਤਰ ਮਾਰਕੀਟ ਪਹੁੰਚ ਰਾਹੀਂ ਕਾਰੀਗਰਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕਰਦੇ ਹੋਏ ਇਨ੍ਹਾਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰ ਸਕਦਾ ਹੈ | ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ, ਖੋਜ ਅਤੇ ਉਦਮੀ ਮੌਕਿਆਂ ਨਾਲ ਜੋੜ ਕੇ ਪੰਜਾਬੀ ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿਚ ਮਦਦ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਅੱਧੀ ਰਾਤ ਆਟਾ ਚੱਕੀ 'ਚ ਕੀਤੀ ਚੋਰੀ <br/> ਅਗਲੀ ਖ਼ਬਰ ਲਾਇਨਜ਼ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ 56ਵਾਂ ਖ਼ੂਨਦਾਨ ਕੈਂਪ ਲਗਾਇਆ
Ad Position 24