ਚੰਡੀਗੜ੍ਹ, 11 ਮਾਰਚ (ਅਜਾਇਬ ਸਿੰਘ ਔਜਲਾ)- ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਿਰਮੌਰ ਆਗੂਆਂ ਅਤੇ ਹੋਰ ਲੇਖਕਾਂ, ਵਿਦਵਾਨਾਂ 'ਚ ਡਾ. ਲਾਭ ਸਿੰਘ ਖੀਵਾ, ਡਾ.ਗੁਰਮੇਲ ਸਿੰਘ, ਪ੍ਰੋ ਬਲਵਿੰਦਰ ਸਿੰਘ ਚਾਹਲ, ਪ੍ਰੋ ਮਨਪ੍ਰੀਤ ਜੱਸ, ਪ੍ਰੋ ਰਾਜਿੰਦਰ ਸਿੰਘ, ਡਾ. ਮਨਦੀਪ ਸਿੰਘ, ਡਾ. ਸੁਰਿੰਦਰ ਗਿੱਲ, ਰਿਪੁਦਮਨ ਸਿੰਘ ਰੂਪ, ਰਿਪੁਦਮਨ ਰਿਪੀ, ਕਮਲ ਦੁਸਾਂਝ ਅਤੇ ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਖਹਿਰਾ, ਦਵਿੰਦਰ ਦਮਨ, ਜਸਵੰਤ ਦਮਨ, ਗੁਰਨਾਮ ਕੰਵਰ, ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਭੁਪਿੰਦਰ ਸਾਂਬਰ, ਮਲਕੀਤ ਬਸਰਾ, ਸਿਮਰਜੀਤ ਗਰੇਵਾਲ, ਪਰਮਜੀਤ ਪਰਮ, ਗੁਰਦਰਸ਼ਨ ਮਾਵੀ, ਡਾ.ਰਬਿੰਦਰ ਸ਼ਰਮਾ, ਕਰਮ ਸਿੰਘ ਵਕੀਲ, ਭੁਪਿੰਦਰ ਬੇਕਸ, ਥੰਮਣ ਸਿੰਘ ਸੈਣੀ, ਪਿ੍ੰਸੀਪਲ ਗੁਰਦੇਵ ਪਾਲ ਦੇ ਨਾਲ-ਨਾਲ ਡਾ. ਅਮਰਜੀਤ ਅਰਪਣ, ਸੰਜੀਵਨ ਸਿੰਘ, ਰੰਜੀਵਨ ਸਿੰਘ, ਡਾ.ਅਮੀਰ ਸੁਲਤਾਨਾ, ਰੈਕਟਰ ਕਥੂਰੀਆ, ਪ੍ਰਹਲਾਦ ਸਿੰਘ, ਨਰਿੰਦਰ ਨਸਰੀਨ ਨੇ ਇਥੇ ਸਾਂਝੇ ਤੌਰ 'ਤੇ ਕਿਹਾ ਕਿ ਡਾ. ਸਰਬਜੀਤ ਸਿੰਘ ਦਾ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਜ਼ੋਰਦਾਰ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਆਪਣੀ ਪਿਛਲੀ ਪ੍ਰਧਾਨਗੀ ਦੀ ਟਰਮ ਵਿਚ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਸਮੇਂ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨਾਲ ਮਿਲ ਕੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਬਹੁਮੁਖੀ ਸਰਗਰਮੀਆਂ ਕੀਤੀਆਂ ਹਨ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਵਲੋਂ ਵੀ ਡਾ. ਸਰਬਜੀਤ ਸਿੰਘ ਨੂੰ ਹੂੰਝਾ ਫੇਰੂ ਜਿੱਤ ਦਿਵਾਉਣ ਦੀ ਅਪੀਲ ਕੀਤੀ ਹੈ |