22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਚੰਡੀਗੜ੍ਹ 'ਚ '5ਵੀਂ ਖੇਲੋ੍ਹ ਮਾਸਟਰਜ਼ ਨੈਸ਼ਨਲ ਗੇਮਜ਼-2026'' 20 ਮਾਰਚ ਤੋਂ- ਸ਼ਲਿੰਦਰ ਸਿੰਘ <br/>

Ad Position 21
No active advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ '5ਵੀਂ ਖੇਲੋ੍ਹ ਮਾਸਟਰਜ਼ ਨੈਸ਼ਨਲ ਗੇਮਜ਼-2026'' ਖੇਡਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼ਿਲੰਦਰ ਸਿੰਘ, ਨਾਲ ਰੇਸ਼ਮ ਸਿੰਘ ਧਾਲੀਵਾਲ, ਰਵਿੰਦਰ ਕੌਰ ਰੋਜ਼ੀ, ਡਾ. ਨੀਲਮ ਪਾਲ, ਰਾਮ ਕਿ੍ਸ਼ਨ ਸ਼ਰਮਾ, ਕੇ. ਭਾਰਤੀ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 12-03-2026
ਚੰਡੀਗੜ੍ਹ, 11 ਮਾਰਚ (ਅਜਾਇਬ ਸਿੰਘ ਔਜਲਾ) - 'ਚੱਲੋ ਖੇਲੇ ਫਿਟਨੈਸ ਕੀ ਔਰ' ਦੇ ਸ਼ਲੋਕ ਤਹਿਤ ਚੰਡੀਗੜ੍ਹ 'ਚ ਤਿੰਨ ਰੋਜ਼ਾ ''5ਵੀਂ ਖੇਲੋ੍ਹ ਮਾਸਟਰਜ਼ ਨੈਸ਼ਨਲ ਗੇਮਜ਼-2026'' 20 ਮਾਰਚ ਤੋਂ ਕਰਵਾਈ ਜਾਵੇਗੀ | ਇਸ ਦਾ ਖੁਲਾਸਾ ਅੱਜ ਪ੍ਰਬੰਧਕ ਤੇ ਮੁੱਖ ਜਨਰਲ ਸਕੱਤਰ ਸ਼ਿਲੰਦਰ ਸਿੰਘ ਵਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ-ਕਾਨਫ਼ਰੰਸ ਦੌਰਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਪ੍ਰਮੁੱਖ ਖੇਡਾਂ ਨੂੰ ਸ਼ਿਾਮਲ ਕੀਤਾ ਜਾ ਰਿਹਾ ਹੈ, ਜਿਸ 'ਚ ਮਰਦ ਅਤੇ ਮਹਿਲਾਵਾਂ ਆਪਣੇ-ਆਪਣੇ ਵਰਗ 'ਚ ਹਿੱਸਾ ਲੈ ਸਕਣਗੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਖੇਡਾਂ ਸਪੋਰਟਸ ਕੰਪਲੈਕਸ-7, 23 ਤੋਂ ਇਲਾਵਾ ਮੁੱਖ ਸਪੋਰਟਸ ਕੰਪਲੈਕਸ ਸੈਕਟਰ-42 ਵਿਖੇ ਵੀ ਕਰਵਾਈਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਨਾਲ ਕੇ. ਭਾਰਤੀ, ਐਮ.ਐਸ ਹੁੱਡਾ, ਰਾਜੇਸ਼ ਕੁਮਾਰ, ਰਵਿੰਦਰ ਕੌਰ ਰੋਜ਼ੀ, ਸੰਦੀਪ ਕੌਰ ਤੋਂ ਇਲਾਵਾ ਮਨਮੀਤ ਕੌਰ ਡਾ. ਨੀਲਮ ਪਾਲ, ਰੇਸ਼ਮ ਸਿੰਘ ਧਾਲੀਵਾਲ, ਰਾਮ ਕਿ੍ਸ਼ਨ ਸ਼ਰਮਾ, ਪ੍ਰਦੀਪ ਤੇ ਐਸ. ਬਾਲਾ ਆਦਿ ਵਲੋਂ ਵੀ ਸ਼ਿਰਕਤ ਕਰਦਿਆਂ ਇਸ ਮੌਕੇ ''ਚੱਲੋ ਖੇਲੇ ਫਿਟਨੈੱਸ ਕੀ ਔਰ'' ਪ੍ਰਤੀ ਆਪਣੇ ਵਿਚਾਰ ਦੀ ਸਾਂਝ ਪਾਈ | ਸ਼ਿਲੰਦਰ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾ ਮਾਸਟਰਜ਼ ਨੈਸ਼ਨਲ ਗੇਮਜ਼ ਦਿੱਲੀ ਤੋਂ ਆਰੰਭ ਕੀਤੀ ਗਈਆਂ ਸਨ | ਇਸ ਵਾਰੀ ਇਹ ਦਿੱਲੀ ਤੋਂ ਬਾਹਰ ਚੰਡੀਗੜ੍ਹ 'ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ, ਉਨ੍ਹਾਂ ਨੂੰ ਆਸ ਹੈ ਕਿ ਇੱਥੇ ਵੱਡੀ ਗਿਣਤੀ 'ਚ ਖਿਡਾਰਨਾਂ ਹਿੱਸਾ ਲੈਣਗੀਆਂ |

Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੇ ਮੁੱਦਿਆਂ ਨੂੰ ਸੰਬੰਧਿਤ ਵਿਭਾਗਾਂ ਨਾਲ ਵਿਚਾਰ ਕੇ ਹੱਲ ਕਰਵਾਇਆ ਜਾਵੇਗਾ – ਮੇਅਰ ਜੋਸ਼ੀ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਅਕਾਲੀ ਦਲ ਬਣਾਏਗਾ- ਐਨ. ਕੇ. ਸ਼ਰਮਾ
Ad Position 24