22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡੇਰਾਬੱਸੀ ਖੇਤਰ 'ਚ ਹਰੇ-ਭਰੇ ਦਰੱਖ਼ਤਾਂ 'ਤੇ ਦਿਨ-ਦਿਹਾੜੇ ਚੱਲ ਰਹੀਆਂ ਨੇ ਆਰੀਆਂ

Ad Position 21
No active advertisement
ਅਜੀਤ ਡੈਸਕ 12-03-2026
ਡੇਰਾਬੱਸੀ, 11 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਇਲਾਕੇ 'ਚ ਹੁਣ ਸਿਰਫ਼ ਚੋਰੀ-ਛਿਪੇ ਹੀ ਨਹੀਂ, ਸਗੋਂ ਦਿਨ-ਦਿਹਾੜੇ ਵੀ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਵਾਤਾਵਰਨ ਪ੍ਰੇਮੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਤਾਜ਼ਾ ਮਾਮਲੇ 'ਚ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਇੰਡਸ ਹਸਪਤਾਲ ਦੇ ਸਾਹਮਣੇ ਤਕਰੀਬਨ ਤਿੰਨ ਦਰਜਨ ਹਰੇ-ਭਰੇ ਦਰੱਖ਼ਤਾਂ ਨੂੰ ਵੱਢ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਇਹ ਦਰੱਖ਼ਤ ਜ਼ਮੀਨ ਮਾਲਕਾਂ ਲਈ ਹਾਈਵੇਅ ਤੋਂ ਰਸਤਾ ਲੈਣ ਅਤੇ ਫਰੰਟ ਡਿਸਪਲੇਅ 'ਚ ਰੁਕਾਵਟ ਬਣ ਰਹੇ ਸਨ |
ਹਾਈਵੇਅ 'ਤੇ ਦਿਨ-ਦਿਹਾੜੇ ਚੱਲੀ ਮਸ਼ੀਨੀ ਆਰੀ
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਹਸਪਤਾਲ ਦੇ ਸਾਹਮਣੇ ਮਸ਼ੀਨੀ ਆਰੀ ਨਾਲ ਦਰੱਖ਼ਤਾਂ ਨੂੰ ਵੱਢ ਕੇ ਲੱਕੜ ਦੇ ਟੁਕੜੇ ਕੀਤੇ ਜਾ ਰਹੇ ਸਨ ਅਤੇ ਜਦੋਂ ਇਨ੍ਹਾਂ ਨੂੰ ਗੱਡੀਆਂ 'ਚ ਲੱਦ ਕੇ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਦੱਪਰ ਟੋਲ ਪਲਾਜ਼ਾ ਦੀ ਟੀਮ ਨੇ ਉਨ੍ਹਾਂ ਨੂੰ ਦੇਖ ਲਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਰੀਬ ਇਕ ਦਰਜਨ ਦਰੱਖਤਾਂ ਦੀ ਲੱਕੜ ਕਬਜ਼ੇ 'ਚ ਲੈ ਲਈ ਗਈ ਤੇ ਜ਼ਬਤ ਕੀਤੇ ਗਏ ਦਰੱਖਤਾਂ 'ਚ ਜ਼ਿਆਦਾਤਰ ਸਿਲਵਰ ਓਕ ਅਤੇ ਸਫ਼ੈਦੇ ਦੇ ਦਰੱਖ਼ਤ ਸ਼ਾਮਿਲ ਹਨ | ਦੂਜੇ ਪਾਸੇ ਫੋਰੈਸਟ ਰੇਂਜਰ ਜੈ ਸਿੰਘ ਦਾ ਕਹਿਣਾ ਹੈ ਕਿ ਪੰਚਕੂਲਾ ਦੇ ਕਿਸੇ ਵਿਅਕਤੀ ਦੀ ਜ਼ਮੀਨ ਦੇ ਸਾਹਮਣੇ ਰਾਣੀ ਮਾਜਰਾ ਦੇ ਇਕ ਵਿਅਕਤੀ ਵਲੋਂ ਇਹ ਦਰੱਖ਼ਤ ਕਟਵਾਏ ਗਏ ਹਨ |
ਦੰਦਰਾਲਾ ਬੀੜ 'ਚੋਂ ਲੱਖਾਂ ਰੁ. ਦੀ ਲੱਕੜ ਹੋਈ ਚੋਰੀ
ਇਸੇ ਤਰ੍ਹਾਂ ਨਗਰ ਕੌਂਸਲ ਅਧੀਨ ਆਉਂਦੀ ਦੰਦਰਾਲਾ ਬੀੜ (ਜੰਗਲ) 'ਚੋਂ ਵੱਡੀ ਮਾਤਰਾ 'ਚ ਸਫ਼ੈਦੇ ਦੇ ਦਰੱਖ਼ਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰਾਂ ਨੇ ਮਸ਼ੀਨੀ ਆਰੀਆਂ ਨਾਲ ਦਰੱਖ਼ਤ ਵੱਢ ਕੇ ਉਨ੍ਹਾਂ ਦੀ ਲੱਕੜ ਗਾਇਬ ਕਰ ਦਿੱਤੀ ਹੈ ਅਤੇ ਮੌਕੇ 'ਤੇ ਸਿਰਫ਼ ਮੁੱਢ ਹੀ ਬਚੇ ਹਨ | ਇਨ੍ਹਾਂ ਮੁੱਢਾਂ ਦਾ ਘੇਰਾ 2 ਤੋਂ 3 ਫੁੱਟ ਹੋਣ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦਰੱਖ਼ਤ ਕਾਫ਼ੀ ਪੁਰਾਣੇ ਸਨ ਅਤੇ ਇਨ੍ਹਾਂ ਦੀ ਕੀਮਤ ਲੱਖਾਂ 'ਚ ਸੀ | ਉਧਰ ਫੋਰੈਸਟ ਰੇਂਜ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ ਮੌਕੇ 'ਤੇ 16 ਦਰੱਖ਼ਤ ਕੱਟੇ ਹੋਏ ਮਿਲੇ ਹਨ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਹਾਲੀ ਦੇ ਡੀ. ਐੱਫ. ਓ. ਨੇ ਵਿਸ਼ੇਸ਼ ਜਾਂਚ ਕਮੇਟੀ ਬਣਾਈ ਹੈ ਅਤੇ ਖਮਾਣੋਂ ਦੇ ਰੇਂਜ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ | ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਗੋਰਖਧੰਦੇ 'ਚ ਵਣ ਵਿਭਾਗ ਦੇ ਹੀ ਕਿਸੇ ਕਰਮਚਾਰੀ ਦੀ ਮਿਲੀਭੁਗਤ ਹੋ ਸਕਦੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੈਕਟਰ-23 ਵਿਖੇ ਐਸ.ਬੀ.ਆਈ. ਬੈਂਕ ਵਿਚ ਹੰਗਾਮਾ ਅਗਲੀ ਖ਼ਬਰ ਚੰਡੀਗੜ੍ਹ ਮਿਊਾਸਪਲ ਕਾਰਪੋਰੇਸ਼ਨ ਦੇ ਐਫ.ਡੀ. ਘੁਟਾਲੇ ਦੀ ਉੱਚ ਪੱਧਰੀ ਜਾਂਚ ਹੋਵੇ- ਵਿਲੀ <br/>
Ad Position 24