05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਜਪਾਲ ਨਾਲ ਮਿਲੇ ਪੰਜਾਬ ਕਿੰਗਜ਼ ਦੇ ਅਧਿਕਾਰੀ, ਆਈ.ਪੀ.ਐਲ. ਲਈ ਤਿਆਰੀਆਂ 'ਤੇ ਚਰਚਾ <br/>

Ad Position 21
No active advertisement
ਅਜੀਤ ਡੈਸਕ 28-03-2026
ਚੰਡੀਗੜ੍ਹ, 27 ਮਾਰਚ (ਅਜੀਤ ਬਿਊਰੋ) -ਆਈ.ਪੀ.ਐਲ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਅਧਿਕਾਰੀਆਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮਿਲ ਕੇ ਟੀਮ ਦੀਆਂ ਤਿਆਰੀਆਂ ਅਤੇ ਆਈ.ਪੀ.ਐਲ ਮੁਹਿੰਮ ਬਾਰੇ ਵਿਚਾਰ-ਵਟਾਂਦਰਾ ਕੀਤਾ | ਪੰਜਾਬ ਲੋਕ ਭਵਨ ਵਿਖੇ ਹੋਈ ਇਸ ਮੁਲਾਕਾਤ ਦੌਰਾਨ ਟੀਮ ਦੇ ਸੀ.ਈ.ਓ ਸਤੀਸ਼ ਮੈਨਨ ਅਤੇ ਸੀ.ਐਫ.ਓ ਐਲ.ਸੀ. ਗੁਪਤਾ ਵੀ ਮੌਜੂਦ ਸਨ | ਉਨ੍ਹਾਂ ਨੇ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2026 ਲਈ ਟੀਮ ਦੀਆਂ ਤਿਆਰੀਆਂ, ਯੋਜਨਾਵਾਂ ਬਾਰੇ ਰਾਜਪਾਲ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ | ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜ਼ਨ ਲਈ ਖਿਡਾਰੀਆਂ ਦੀ ਚੋਣ, ਸਿਖਲਾਈ ਕੈਂਪ ਅਤੇ ਰਣਨੀਤੀਆਂ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਟੀਮ ਖੇਡ ਮੈਦਾਨ 'ਚ ਵਧੀਆ ਪ੍ਰਦਰਸ਼ਨ ਕਰ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਕਿੰਗਜ਼ ਸਿਰਫ਼ ਜਿੱਤ ਹਾਸਲ ਕਰਨ ਹੀ ਨਹੀਂ, ਸਗੋਂ ਨਵੇਂ ਅਤੇ ਹੋਣਹਾਰ ਖਿਡਾਰੀਆਂ ਨੂੰ ਮੌਕਾ ਦੇਣ ਲਈ ਵੀ ਵਚਨਬੱਧ ਹੈ | ਮੁਲਾਕਾਤ ਦੌਰਾਨ ਪੰਜਾਬ ਵਿਚ ਕਿ੍ਕਟ ਦੀ ਵਧਦੀ ਲੋਕਪਿ੍ਯਤਾ ਅਤੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਵਿਚ ਟੀਮ ਦੀ ਭੂਮਿਕਾ 'ਤੇ ਵੀ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਕਿਹਾ ਕਿ ਟੀਮ ਵਲੋਂ ਵੱਖ-ਵੱਖ ਪੱਧਰਾਂ 'ਤੇ ਟੇਲੈਂਟ ਨੂੰ ਉਭਾਰਨ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ | ਇਸ ਮੌਕੇ 'ਤੇ ਰਾਜਪਾਲ ਨੇ ਟੀਮ ਨੂੰ ਆਉਣ ਵਾਲੇ ਆਈ.ਪੀ.ਐਲ ਸੀਜ਼ਨ ਲਈ ਆਪਣੀਆਂ ਸ਼ੱੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਯਤਨਾਂ ਦੀ ਸਰਾਹਨਾ ਵੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਕਿੰਗਜ਼ ਵਲੋਂ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਟੀਮ ਇਸ ਵਾਰ ਦੇ ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ | ਮੁਲਾਕਾਤ ਦੌਰਾਨ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਦੇ ਭਵਿੱਖ 'ਤੇ ਵੀ ਵਿਚਾਰ ਸਾਂਝੇ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਤੋਂ ਕਾਪਰ ਸਟਿ੍ਪ ਚੋਰੀ, ਸੀ. ਸੀ. ਟੀ. ਵੀ. ਫੁਟੇਜ ਰਾਹੀਂ ਖੁੱਲਿ੍ਹਆ ਭੇਦ <br/> ਅਗਲੀ ਖ਼ਬਰ ਐਸ. ਸੀ. ਕਮਿਸ਼ਨ ਵਲੋਂ ਦਲਿਤ ਵਿਦਿਆਰਥੀ ਨੂੰ ਦਾਖ਼ਲਾ ਨਾ ਦੇਣ ਦੇ ਮਾਮਲੇ 'ਚ ਰਜਿੰਦਰ ਕਾਲਜ ਬਠਿੰਡਾ ਦੀ ਪਿ੍ੰਸੀਪਲ ਤਲਬ...
Ad Position 24
No active advertisement