10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗ਼ਜ਼ਲਗੋ ਗੁਰਦਿਆਲ ਰੌਸ਼ਨ ਦਾ ਤੀਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ (2026) ਨਾਲ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਨਾਮੀ ਸਾਹਿਤਕਾਰਾਂ, ਕਵੀਆਂ, ਲੇਖਕਾਂ ਤੇ ਫ਼ਨਕਾਰਾਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ, 28 ਮਾਰਚ (ਅਜਾਇਬ ਸਿੰਘ ਔਜਲਾ) - ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵਲੋਂ ਅੱਜ ਇਕ ਵਿਸ਼ੇਸ਼ ਸਨਮਾਨ ਸਮਾਗਮ ਤੇ ਕਵੀ ਦਰਬਾਰ, ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ-10 ਚੰਡੀਗੜ੍ਹ ਵਿਖੇ ਕਰਵਾਇਆ ਗਿਆ ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਵਲੋਂ ਕੀਤੀ ਗਈ, ਜਦ ਕਿ ਡਾ. ਸਰਬਜੀਤ ਸਿੰਘ, ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਬਤੌਰ ਮੁੱਖ ਮਹਿਮਾਨ ਅਤੇ ਡਾ. ਲਖਵਿੰਦਰ ਸਿੰਘ ਜੌਹਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਇੰਜੀ. ਜਸਪਾਲ ਸਿੰਘ ਦੇਸੂਵੀ, ਪ੍ਰਧਾਨ ਮੰਚ ਅਤੇ ਉੱਘੇ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ, ਬਲਬੀਰ ਸਿੰਘ ਸੈਣੀ, ਪਾਲ ਗੁਰਦਾਸਪੁਰੀ, ਰਣਜੀਤ ਸਿੰਘ ਧੂਰੀ, ਗੁਰਦਰਸ਼ਨ ਸਿੰਘ ਗੁਸੀਲ, ਅਸ਼ੋਕ ਨਾਦਿਰ ਅਤੇ ਸੁਸ਼ੀਲ ਦੁਸਾਂਝ ਵੀ ਪ੍ਰਧਾਨਗੀ ਮੰਡਲ 'ਚ ਸ਼ਾਮਿਲ ਸਨ | ਇਸ ਮੌਕੇ 'ਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਤੀਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ (2026) ਜਿਸ ਵਿਚ ਨਕਦ ਰਾਸ਼ੀ 21,000/- ਰੁਪਏ, ਲੋਈ, ਸਨਮਾਨ ਚਿੰਨ, ਸਨਮਾਨ ਪੱਤਰ/ਸ਼ੋਭਾ ਪੱਤਰ ਸ਼ਾਮਿਲ ਸਨ, ਨਾਲ ਹਾਜ਼ਰ ਉੱਘੇ ਗ਼ਜ਼ਲਗੋਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਪਾਲ ਸਿੰਘ ਦੇਸੂਵੀ ਅਤੇ ਬੀ.ਆਰ ਰੰਗਾੜਾ ਨੇ ਕਿਹਾ ਕਿ ਇਹ ਸਨਮਾਨ ਗੁਰਦਿਆਲ ਰੌਸ਼ਨ ਦੇ ਪੰਜਾਬੀ ਸਾਹਿਤ 'ਚ ਪਾਏ ਨਿੱਗਰ ਸਾਹਿਤਕ ਯੋਗਦਾਨ ਹਿੱਤ ਪ੍ਰਦਾਨ ਕੀਤਾ ਗਿਆ | ਸ਼ੁਰੂਆਤ ਸੁਰਜੀਤ ਸਿੰਘ ਧੀਰ ਵਲੋਂ ਗਾਏ ਸ਼ਬਦ ਨਾਲ ਕੀਤੀ | ਉਪਰੰਤ ਮੰਚ ਦੇ ਜਨਰਲ ਸਕੱਤਰ ਭਗਤ ਰਾਮ ਰੰਗਾੜਾ ਨੇ ਮੰਚ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ | ਡਾ. ਸਰਬਜੀਤ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਾਵਾ ਬਲਵੰਤ ਯਾਦਗਾਰੀ ਐਵਾਰਡ ਜਿਨ੍ਹਾਂ ਦੇ ਨਾਮ 'ਤੇ ਚਾਲੂ ਕੀਤਾ ਗਿਆ ਹੈ ਉਨ੍ਹਾਂ ਦਾ ਜੀਵਨ ਤੰਗੀਆਂ ਤੁਰਸ਼ੀਆਂ 'ਚ ਰਿਹਾ ਹੈ | ਡਾ. ਲਖਵਿੰਦਰ ਜੌਹਲ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਗੁਰਦਿਆਲ ਰੌਸ਼ਨ ਨੂੰ ਅਤੇ ਮੰਚ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ | ਗੁਰਦਿਆਲ ਰੌਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਵੀ ਤੰਗੀਆਂ ਤੁਰਸ਼ੀਆਂ ਵਾਲਾ ਹੀ ਰਿਹਾ ਹੈ ਅਤੇ ਉਨ੍ਹਾਂ ਨੇ ਹਮੇਸ਼ਾਂ ਜੀਵਨ ਦੀ ਹਕੀਕਤ ਨੂੰ ਆਪਣੀਆਂ ਲਿਖਤਾਂ ਵਿਚ ਬਿਆਨਿਆ ਹੈ | ਇਸ ਸਨਮਾਨ ਉਪਰੰਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ 'ਚ ਨਕਸ਼ ਵਰਿਆਣਵੀ, ਵਿੰਦਰ ਮਾਝੀ, ਦਰਸ਼ਨ ਤਿਊਣਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਕੈਲਾਸ਼ ਠਾਕੁਰ, ਕਵਿੱਤਰੀ ਦਵਿੰਦਰ ਕੌਰ ਢਿੱਲੋਂ, ਪ੍ਰੀਤਮ ਸਿੰਘ ਭੂਪਾਲ, ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਡਾ. ਅਵਤਾਰ ਸਿੰਘ ਪਤੰਗ, ਸਰਬਜੀਤ ਸਿੰਘ ਪੱਡਾ, ਗੁਰਦਰਸ਼ਨ ਮਾਵੀ, ਨਵਜੋਤ ਕੌਰ, ਪਰਮਜੀਤ ਸਿੰਘ ਭਬਾਤ, ਹਰਮਨਜੀਤ ਸਿੰਘ, ਸੁਰਜੀਤ ਸੁਮਨ, ਆਰ ਸਾਹੋਵਾਲੀਆ, ਡਾ. ਐਸ ਕਾਹਲੋਂ, ਡਾ. ਰਾਜਿੰਦਰ ਰੇਨੰੂ, ਪੰਨਾ ਲਾਲ ਮੁਸਤਫ਼ਾਬਾਦੀ, ਰਮਨ ਸੰਧੂ, ਐਡਵੋਕਟ ਪਰਮਿੰਦਰ ਗਿੱਲ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਡਾ. ਸੰਗੀਤਾ ਸ਼ਰਮਾ ਕੁੰਦਰਾ, ਪਰਮਜੀਤ ਸਿੰਘ, ਮਨਮੋਹਨ ਸਿੰਘ ਦਾਊਾ, ਹਰਭਜਨ ਕੌਰ ਗਿੱਲ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਗਿੱਲ ਤੋਂ ਇਲਾਵਾ ਗੁਰਵਿੰਦਰ ਗੁਰੀ, ਭੁਪਿੰਦਰ ਭਾਗੋਮਾਜਰਾ, ਸ਼ਾਨ ਗਿੱਲ ਕੈਨੇਡਾ, ਗੁਰਮੇਲ ਸੈਣੀ, ਡਾ. ਅਨਿਲ ਬਹਿਲ, ਪਿ੍ੰ.ਬਹਾਦਰ ਸਿੰਘ ਗੌਂਸਲ, ਰਜਿੰਦਰ ਧੀਮਾਨ, ਜੰਗ ਬਹਾਦਰ ਗੋਇਲ, ਬਲਜੀਤ ਫਿੱਡਿਆਂਵਾਲਾ, ਮਲਕੀਤ ਅÏਜਲਾ, ਗੁਰਮੀਤ ਸਿੰਗਲ, ਡਾ. ਯਤਿੰਦਰ ਕੌਰ ਮਾਹਲ, ਜਸਵਿੰਦਰ ਕਾਈਨੌਰ, ਪਰਮਜੀਤ ਮਾਨ, ਹਰਭਜਨ ਕੌਰ ਢਿੱਲੋਂ, ਪਿਆਰਾ ਸਿੰਘ ਰਾਹੀ ਦੇ ਨਾਲ-ਨਾਲ ਹਰਜਿੰਦਰ ਸਾਈਾ, ਚਰਨਜੀਤ ਕੌਰ ਬਾਠ, ਨਰਿੰਦਰ ਕੌਰ ਲੌਂਗੀਆ ਆਦਿ ਨੇ ਹਾਜ਼ਰੀ ਭਰੀ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸ਼ਿੰਦਰਪਾਲ ਸਿੰਘ ਵਲੋਂ ਧੰਨਵਾਦ ਸ਼ਬਦ ਵੀ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਰਫ਼ਤਾਰ, ਰੰਗ ਤੇ ਰੋਮਾਂਚ: ਸੁਖਨਾ 'ਤੇ ਏਅਰ-ਸ਼ੋਅ ਨੇ ਬੰਨਿ੍ਹਆ ਦਰਸ਼ਕਾਂ ਦਾ ਸਮਾਂ ਅਗਲੀ ਖ਼ਬਰ ਰੀਅਲ ਅਸਟੇਟ ਕਾਰੋਬਾਰੀ ਕੰਪਨੀ ਵਿਰੁੱਧ ਵਸਨੀਕ ਹੋਏ ਲਾਮਬੰਦ
Ad Position 24