09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਨੇ ਫਿਰੌਤੀ ਲਈ ਗੋਲੀਬਾਰੀ ਦੀਆਂ ਘਟਨਾਵਾਂ <br/>

Ad Position 21
No active advertisement
ਅਜੀਤ ਡੈਸਕ 04-04-2026
ਮੁੱਲਾਂਪੁਰ ਗਰੀਬਦਾਸ, 3 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਫਿਰੌਤੀ ਲਈ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਾਪਰਨ ਕਾਰਨ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ | ਜਿਥੇ ਬੀਤੀ ਰਾਤ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਇਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਗੁੜਾ ਦੇ ਘਰ 'ਤੇ ਵੀ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਾਈਰਿੰਗ ਕੀਤੀ ਗਈ | ਸ਼ਿਵਾਲਿਕ ਦੀਆਂ ਪਹਾੜੀਆਂ ਵਸਦੇ ਪਿੰਡ ਗੁੜਾ 'ਚ ਚੌਧਰੀ ਸ਼ਿਆਮ ਲਾਲ ਦੇ ਘਰ ਜੋ ਕਿ ਪਿੰਡ ਦੀ ਲਿੰਕ ਸੜਕ 'ਤੇ ਸਥਿਤ ਹੈ, 'ਤੇ ਹਮਲਾਵਰਾਂ ਵਲੋਂ ਰਾਤ ਦੇ ਕਰੀਬ 2.30 ਤਿੰਨ ਫਾਇਰ ਕੀਤੇ ਗਏ | ਚੌਧਰੀ ਸ਼ਿਆਮ ਲਾਲ ਨੇ ਦੱਸਿਆ ਕਿ ਘਰ 'ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਭੱਜਦੇ ਨਜ਼ਰ ਆਏ | ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੋ ਹਾਲਾਤ ਇਸ ਸਮੇਂ ਪੂਰੇ ਪੰਜਾਬ ਖਾਸ ਕਰਕੇ ਜ਼ਿਲ੍ਹਾ ਮੁਹਾਲੀ ਦੇ ਨਿਊ ਚੰਡੀਗੜ੍ਹ ਏਰੀਏ ਦੇ ਬਣੇ ਹੋਏ ਹਨ, ਉਸ ਨੂੰ ਦੇਖ ਕੇ ਜਾਪਦਾ ਹੈ ਕਿ ਹੁਣ ਲੋਕਾਂ ਦਾ ਰੱਬ ਹੀ ਰਾਖਾ ਹੈ | ਘਟਨਾ ਤੋਂ ਬਾਅਦ ਉਨ੍ਹਾਂ ਵਲੋਂ 112 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ | ਸੂਚਨਾ ਮਿਲਣ 'ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੁਹਾਲੀ 'ਚ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਹਨ, ਜਿਸ ਕਾਰਨ ਅਕਸਰ ਗੈਂਗਸਟਰਾਂ ਵਲੋਂ ਪ੍ਰਾਪਰਟੀ ਡੀਲਰਾਂ ਨੂੰ ਫਿਰੌਤੀ ਲਈ ਨਿਸ਼ਾਨ ਬਣਾਇਆ ਜਾਂਦਾ ਹੈ | ਫਿਰੌਤੀ ਦੇਣ ਜਾਂ ਨਾ ਮਿਲਣ ਦੇ ਚਲਦਿਆਂ ਗੈਂਗਸਟਰਾਂ ਵਲੋਂ ਆਪਣੇ ਸ਼ੂਟਰਾਂ ਨੂੰ ਭੇਜ ਕੇ ਗੋਲਬਾਰੀ ਕਰਵਾ ਕੇ ਪ੍ਰਾਪਰਟੀ ਡੀਲਰਾਂ ਤੇ ਕਾਰੋਬਾਰੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ | ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਜਿਥੇ ਪੁਲਿਸ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣੀਆਂ ਹੋਈਆਂ ਹਨ, ਉਥੇ ਹੀ ਇਲਾਕੇ ਦੇ ਕਾਰੋਬਾਰੀਆਂ ਦੇ ਜਾਨ-ਮਾਲ ਦੀ ਰਾਖੀ ਕਰਨਾ ਵੀ ਸਰਕਾਰ ਤੇ ਪ੍ਰਸ਼ਾਸਨ ਲਈ ਮੁਸ਼ਕਿਲ ਹੋਇਆ ਪਿਆ ਹੈ | ਖੇਤਰ ਦੇ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਥਾਣਿਆਂ 'ਚ ਪੁਲਿਸ ਨਫ਼ਰੀ ਵਧਾ ਕੇ ਰਾਤ ਵੇਲੇ ਪੁਲਿਸ ਗਸ਼ਤ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੋਲੀਓ ਦਾ ਗਲੋਬਲ ਪੱਧਰ 'ਤੇ ਖ਼ਾਤਮਾ ਰੋਟਰੀ ਇੰਟਰਨੈਸ਼ਨਲ ਦੇ ਕਾਰਜਾਂ 'ਚ ਸ਼ਾਮਿਲ-ਓਲੇਇੰਕਾ ਹਕੀਮ ਬਾਬਾਲੋਲਾ <br/> ਅਗਲੀ ਖ਼ਬਰ ਸਿਟੀ ਬੱਸ ਸਰਿਵਸ ਦੇ ਰੂਪ 'ਚ ਮੁਹਾਲੀ ਸ਼ਹਿਰ ਨੂੰ ਮਿਲੇਗੀ ਵੱਡੀ ਸਹੂਲਤ : ਡਾ. ਆਹਲੂਵਾਲੀਆ <br/>
Ad Position 24