13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੀ. ਜੀ. ਆਈ. ਦੇ ਨਿਊਰੋਸਰਜਨ ਨਾਲ 1.10 ਕਰੋੜ ਦੀ ਸਾਈਬਰ ਠੱਗੀ

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਕਪਿਲ ਵਧਵਾ)– ਪੀ. ਜੀ. ਆਈ. ਚੰਡੀਗੜ੍ਹ ਦੇ ਨਿਊਰੋਸਰਜਨ ਨਾਲ ਆਨਲਾਈਨ ਟਰੇਡਿੰਗ ਦੇ ਨਾਮ 'ਤੇ ਵੱਡੀ ਸਾਇਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਸਾਇਬਰ ਕਰਾਈਮ ਥਾਣਾ ਸੈਕਟਰ-17 ਵਿਚ ਦਰਜ ਐਫ.ਆਈ.ਆਰ ਮੁਤਾਬਿਕ ਡਾਕਟਰ ਨਾਲ ਕਰੀਬ 1,10,39,189 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ | ਪੁਲਿਸ ਅਨੁਸਾਰ ਸ਼ਿਕਾਇਤਕਰਤਾ ਡਾ. ਰਾਕੇਸ਼ ਪ੍ਰਭੂਗੌਡ ਪਾਟਿਲ, ਜੋ ਕਿ ਪੀ. ਜੀ. ਆਈ. ਦੇ ਨਿਊਰੋਸਰਜਰੀ ਵਿਭਾਗ ਵਿਚ ਤਾਇਨਾਤ ਹਨ, ਨੂੰ ਸੋਸ਼ਲ ਮੀਡੀਆ ਰਾਹੀਂ ਸਟਾਕ ਮਾਰਕੀਟ 'ਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ | ਜਾਣਕਾਰੀ ਮੁਤਾਬਕ ਜਨਵਰੀ 2026 'ਚ ਉਨ੍ਹਾਂ ਨੂੰ ''5 ਪੈਸਾ ਵੈਲਥ ਹੋਰਾਈਜ਼ਨ'' ਨਾਮ ਦੇ ਵਾਟਸਐਪ ਗਰੁੱਪ ਵਿਚ ਸ਼ਾਮਿਲ ਕੀਤਾ ਗਿਆ, ਜਿੱਥੇ ਕੋਆਰਡੀਨੇਟਰ ਅਤੇ ਟੀਮ ਲੀਡਰ ਵਲੋਂ ਉਨ੍ਹਾਂ ਨੂੰ ਨਿਵੇਸ਼ ਯੋਜਨਾਵਾਂ ਬਾਰੇ ਲਾਲਚ ਦਿੱਤਾ ਗਿਆ | ਬਾਅਦ ਵਿਚ ਇਕ ਮੋਬਾਈਲ ਐਪ ਡਾਊਨਲੋਡ ਕਰਵਾ ਕੇ ਵੱਖ-ਵੱਖ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਵਾਏ ਗਏ | ਸ਼ਿਕਾਇਤ ਮੁਤਾਬਕ ਡਾਕਟਰ ਨੇ ਕਰੀਬ 25 ਲੈਣ-ਦੇਣ ਰਾਹੀਂ ਕੁੱਲ 1.10 ਕਰੋੜ ਰੁਪਏ ਜਮ੍ਹਾਂ ਕਰਵਾਏ, ਜਦਕਿ ਐਪ''ਚ ਉਨ੍ਹਾਂ ਨੂੰ ਵੱਡੇ ਮੁਨਾਫੇ ਦਿਖਾਏ ਗਏ | ਜਦੋਂ ਉਨ੍ਹਾਂ ਨੇ ਪੈਸੇ ਵਾਪਸ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ 'ਬਰੋਕਰੇਜ ਫੀਸ' ਦੇ ਨਾਮ 'ਤੇ ਲੱਖਾਂ ਰੁਪਏ ਹੋਰ ਮੰਗੇ ਗਏ ਅਤੇ ਫਿਰ ''ਆਰ.ਬੀ.ਆਈ. ਸਿਕਿਊਰਿਟੀ ਡਿਪਾਜ਼ਿਟ'' ਦੇ ਨਾਂ 'ਤੇ ਹੋਰ 10 ਲੱਖ ਰੁਪਏ ਦੀ ਮੰਗ ਕੀਤੀ ਗਈ | ਸ਼ੱਕ ਪੈਣ 'ਤੇ ਡਾਕਟਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਵਿਚ ਆਨਲਾਈਨ ਟਰੇਡਿੰਗ ਦੇ ਨਾਮ 'ਤੇ ਚੱਲ ਰਹੇ ਵੱਡੇ ਠੱਗੀ ਗਰੋਹ ਦੀ ਸੰਭਾਵਨਾ ਨੂੰ ਵੀ ਨਜ਼ਰ ਵਿਚ ਰੱਖਦੇ ਹੋਏ ਲੈਣ-ਦੇਣ ਦੀ ਡਿਟੇਲ ਅਤੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਦਾਕਾਰ ਨਰਿੰਦਰਪਾਲ ਨੀਨਾ ਦੇ ਮਾਤਾ ਦੀ ਅੰਤਿਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਲੁਆਈ ਹਾਜ਼ਰੀ <br/> ਅਗਲੀ ਖ਼ਬਰ ਗਮਾਡਾ ਵਿਰੁੱਧ ਧਰਨੇ 'ਚ ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ- ਸਿੱਧੂ
Ad Position 24