13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਦਾਕਾਰ ਨਰਿੰਦਰਪਾਲ ਨੀਨਾ ਦੇ ਮਾਤਾ ਦੀ ਅੰਤਿਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਲੁਆਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਅਜਾਇਬ ਸਿੰਘ ਔਜਲਾ) - ਪ੍ਰਸਿੱਧ ਰੰਗਮੰਚ ਤੇ ਫ਼ਿਲਮੀ ਅਦਾਕਾਰ ਨਰਿੰਦਰਪਾਲ ਸਿੰਘ ਨੀਨਾ ਦੇ ਮਾਤਾ ਸ੍ਰੀਮਤੀ ਗੁਲਾਬ ਕੌਰ ਜੋ ਉੱਘੇ ਸਮਾਜਸੇਵੀ ਰਹੇ ਹਨ, ਦੀ ਅੰਤਿੰਮ ਅਰਦਾਸ ਅੱਜ ਇੱਥੇ ਗੁਰਦੁਆਰਾ ਦਸਮੇਸ਼ ਦਰਬਾਰ ਸੈਕਟਰ 49 ਵਿਖੇ ਹੋਈ | ਇਸ ਮੌਕੇ ਰੰਗ ਮੰਚ, ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰਾਂ ਦੇ ਨਾਲ ਨਾਲ ਗੀਤਕਾਰਾਂ, ਸੰਗੀਤਕਾਰਾਂ ਅਤੇ ਫ਼ਨਕਾਰਾਂ ਤੋਂ ਇਲਾਵਾ ਸੱਭਿਆਚਾਰਕ ਸੰਸਥਾਵਾਂ, ਸਮਾਜਿਕ, ਰਾਜਸੀ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਮੁੱਖ ਬੁਲਾਰਿਆਂ 'ਚ ਫਿਲਮ ਲੇਖਕ ਤੇ ਫ਼ਨਕਾਰ ਭਾਰਤ ਭੂਸ਼ਨ ਵਰਮਾ, ਬਹੁਪੱਖੀ ਫ਼ਨਕਾਰ ਬਲਕਾਰ ਸਿੱਧੂ, ਗੁਰਬਖਸ਼ ਸਿੰਘ ਪ੍ਰਧਾਨ ਟੀ.ਐਸ.ਯੂ ਵਲੋਂ ਬਲਦਿਆਂ ਮਾਤਾ ਸ੍ਰੀਮਤੀ ਗੁਲਾਬ ਕੌਰ ਦੀਆਂ ਧਾਰਮਿਕ ਸਰਗਰਮੀਆਂ ਦੇ ਨਾਲ ਨਾਲ ਉਨ੍ਹਾਂ ਵਲੋਂ ਸਮਾਜਸੇਵੀ ਕੰਮਾਂ ਵਿਚ ਨਿਭਾਏ ਗਈ ਮੋਹਰੀ ਭੂਮਿਕਾ ਨੂੰ ਵੀ ਸਲਾਹਿਆ ਗਿਆ | ਇਸ ਮੌਕੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪ੍ਰਸਨ ਤੇ ਗਾਇਕਾ ਸੁੱਖੀ ਬਰਾੜ, ਗੁਰਪ੍ਰੀਤ ਸਿੰਘ ਖ਼ਾਲਸਾ, ਅਦਾਕਾਰ ਦਰਸ਼ਨ ਔਲਖ, ਪ੍ਰਕਾਸ਼ ਗਾਦੂ, ਸੁਖਵੀਰ ਪਾਲ ਕੌਰ, ਅਨੁਰੀਤ, ਹਰਕੀਰਤ ਪਾਲ ਸਿੰਘ, ਤਰਸੇਮ ਪਾਲ, ਅੰਮਿ੍ਤਪਾਲ ਸਿੰਘ, ਸਤਿੰਦਰ ਕੌਰ, ਪਰਮਜੀਤ ਪਲੂ, ਵਿਨੋਦ ਸ਼ਰਮਾ, ਜਸਬੀਰ ਢਿੱਲੋਂ, ਬਨਿੰਦਰਜੀਤ ਬਨੀ, ਰਮਨਦੀਪ ਢਿੱਲੋਂ, ਪੰਜਾਬ ਦੇ ਲੋਕ ਨਾਚਾਂ ਨੂੰ ਦੇਸ਼ ਵਿਦੇਸ਼ ਵਿਚ ਪ੍ਰਫੁਲਿਤ ਕਰਨ ਵਾਲੇ ਰਵਨੀਤ ਪੰਨੂੰ, ਆਤਮਜੀਤ ਸਿੰਘ, ਦਵਿੰਦਰ ਜੁਗਨੀ, ਗੁਰਜੀਤ ਸਿੰਘ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ, ਬਲਜੀਤ ਫਿਡਿਆਂ ਵਾਲਾ, ਲੇਖਕ ਸ਼ਬਦੀਸ਼, ਨਰਿੰਦਰ ਨਸਰੀਨ, ਰੰਗਮੰਚ (ਥਿਏਟਰ) ਦੇ ਅਦਾਕਾਰ ਕਮਲਨੈਨ ਸਿੰਘ ਸੇਖੋਂ, ਰਜੀਵ ਮਹਿਤਾ, ਸੰਜੀਵ ਕਾਕੂ, ਰੰਜੀਵਨ ਸਿੰਘ, ਗੁੰਜਨਦੀਪ ਕੌਰ, ਬਲਜੀਤ ਬਠਿੰਡਾ, ਹਰਜੀਤ ਕੈਂਥ, ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਪੰਜਾਬੀ ਫ਼ਿਲਮਾਂ ਦੇ ਉੱਘੇ ਨਿਰਦੇਸ਼ਕ ਜਨਜੋਤ ਸਿੰਘ, ਹੈਰੀ ਭੱਟੀ, ਭੁਪਿੰਦਰ ਦੇ ਨਾਲ ਨਾਲ ਅਜੇ ਬਾਵਾ, ਬਲਵੰਤ, ਕਰਨਪ੍ਰੀਤ, ਹਰਜੀਤ ਵਾਲੀਆ ਵਲੋਂ ਵੀ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਪੰਜ ਦਰਿਆ ਦੇ ਪ੍ਰਧਾਨ ਲੱਖਾ ਸਿੰਘ, ਸ਼ੋ੍ਰਮਣੀ ਗਤਕਾ ਪ੍ਰਦਰਸ਼ਨ ਸਰਘੀ ਕਲਾ ਕੇਂਦਰ, ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ, ਮੁਹੱਲਾ ਵੈੱਲਫੇਅਰ ਐਸੋਸੀਏਸ਼ਨ ਫੇਸ-1, ਯੂ.ਟੀ ਇੰਜਨੀਅਰ ਐਸੋਸੀਏਸ਼ਨ, ਪੰਜਾਬ ਗੱਤਕਾ ਐਸੋਸੀਏਸ਼ਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੰਡੀਗੜ੍ਹ, ਟ੍ਰਾਈਸਿਟੀ ਥੀਏਟਰ ਗਰੁੱਪ ਤੋਂ ਇਲਾਵਾ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਸੁਦੇਸ਼ ਸ਼ਰਮਾ, ਅਰਜਨ ਸਿੰਘ, ਜਸਬੀਰ ਜੱਸ, ਜਤਿੰਦਰ ਭੁੱਲਰ, ਗਗਨ ਓਬਰਾਇ ਆਦਿ ਵਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ | ਇਸ ਮੌਕੇ ਰਾਗੀ ਜਥਿਆਂ ਭਾਈ ਤੇਜਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਗੁਰਪਾਲ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਲਈ ਨਰਿੰਦਰਪਾਲ ਸਿੰਘ ਨੀਨਾ ਵਲੋਂ ਇਸ ਦੁੱਖ ਦੀ ਘੜੀ ਵਿਚ ਪੁੱਜਣ 'ਤੇ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਕ੍ਰਾਈਸਟ ਦ ਕਿੰਗ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ <br/> ਅਗਲੀ ਖ਼ਬਰ ਪੀ. ਜੀ. ਆਈ. ਦੇ ਨਿਊਰੋਸਰਜਨ ਨਾਲ 1.10 ਕਰੋੜ ਦੀ ਸਾਈਬਰ ਠੱਗੀ
Ad Position 24