ਚੰਡੀਗੜ੍ਹ, 5 ਅਪ੍ਰੈਲ (ਅਜਾਇਬ ਸਿੰਘ ਔਜਲਾ)- ਈਸਟਰ ਦੇ ਸ਼ੁੱਭ ਮੌਕੇ 'ਤੇ ਕ੍ਰਾਈਸਟ ਦ ਕਿੰਗ ਚਰਚ ਵਿਖੇ ਪ੍ਰਾਰਥਨਾ ਸਭਾ ਹੋਈ | ਸੂਰਜ ਚੜ੍ਹਨ ਦੌਰਾਨ ਸਵੇਰ ਸਮੇਂ ਮੋਮਬੱਤੀ ਦੀ ਰੌਸ਼ਨੀ 'ਚ ਯਾਤਰਾ ਕੱਢੀ ਗਈ, ਜੋ ਈਸਟਰ ਪ੍ਰਭੂ ਯਿਸੂ ਮਸੀਹ ਦੇ ਮੌਤ ਤੋਂ ਬਾਅਦ ਤੀਜੇ ਦਿਨ ਮੁਰਦਿਆਂ 'ਚੋਂ ਜ਼ਿੰਦਾ ਉੱਠਣ ਨਾਲ ਜੁੜਿਆ ਹੋਇਆ ਹੈ | ਇਸ ਸ਼ੁੱਭ ਮੌਕੇ 'ਤੇ ਰੈਵਰੈਂਡ ਲਾਰੈਂਸ ਮਲਿਕ ਨੇ ਕਿਹਾ ਕਿ ਈਸਟਰ ਈਸਾਈ ਭਾਈਚਾਰੇ ਲਈ ਇਕ ਬਹੁਤ ਮਹੱਤਵਪੂਰਨ ਤਿਉਹਾਰ ਹੈ | ਇਹ ਸਾਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਅਤੇ ਛੋਟੇ ਅਤੇ ਵੱਡੇ ਸਾਰਿਆਂ ਦਾ ਸਤਿਕਾਰ ਕਰਨ, ਇੱਕ ਦੂਜੇ ਨੂੰ ਪਿਆਰ ਕਰਨ, ਦੇਸ਼ ਵਿਚ ਸ਼ਾਂਤੀ ਸਥਾਪਤ ਕਰਨ ਲਈ ਇਕੱਠੇ ਕੰਮ ਕਰਨ ਅਤੇ ਦੂਜਿਆਂ ਲਈ ਪ੍ਰਾਰਥਨਾ ਕਰਨ ਦੀ ਯਾਦ ਦਿਵਾਉਂਦਾ ਹੈ | ਇਸ ਮੌਕੇ ਪਾਸਟਰ ਜੈਕਬ ਭੱਟੀ ਨੇ ਲੋਕਾਂ ਨੂੰ ਯਿਸੂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਲਈ ਉਤਸ਼ਾਹਿਤ ਕੀਤਾ | ਰਾਜੇਸ਼ ਰਾਜਨ, ਵਿਜੇ, ਅਲਫਰੇਡ ਮੱਲ, ਪ੍ਰਮੋਦ, ਦੀਪਕ, ਜੌਨ ਨਸਰਾਨੀ, ਸੈਮੂਅਲ ਗਿੱਲ, ਅਤੇ ਸੁਰੇਸ਼ ਚੰਦ ਡੋਲਚੇ ਵੀ ਮੌਜੂਦ ਸਨ |