13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਖੁਦ ਅੱਗੇ ਆ ਕੇ ਚੇਤਨਾ ਮੁਹਿੰਮ ਚਲਾਉਣ ਦੀ ਲੋੜ- ਖੈਰਪੁਰ

Ad Position 21
No active advertisement
ਅਜੀਤ ਡੈਸਕ 06-04-2026
ਕੁਰਾਲੀ, 5 ਅਪ੍ਰੈਲ (ਅਕਾਲਗੜ੍ਹੀਆ)- ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਖੁਦ ਅੱਗੇ ਆ ਕੇ ਚੇਤਨਾ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਉਹ ਗਲਤ ਰਾਹ 'ਤੇ ਪਏ ਆਪਣੇ ਭਰਾਵਾਂ ਨੂੰ ਵਾਪਸ ਮੋੜ ਕੇ ਦੇਸ਼ ਅਤੇ ਸਮਾਜ ਸੇਵਾ ਦੇ ਕੰਮਾਂ 'ਚ ਸ਼ਾਮਿਲ ਕਰ ਸਕਣ | ਇਨ੍ਹਾਂ ਵਿਚਾਰਾਂ ਪ੍ਰਗਟਾਵਾ ਅੱਜ ਇੱਥੇ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਨੇ ਕੀਤਾ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਾਰਥਕ ਢੰਗ ਨਾਲ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਲਈ ਨੌਜਵਾਨਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਖੁਦ ਅੱਗੇ ਆ ਕੇ ਇਸ ਮੁਹਿੰਮ ਨਾਲ ਜੁੜਨਗੇ ਤਾਂ ਹੀ ਇਸਦਾ ਅਸਰ ਵੱਡੇ ਪੱਧਰ 'ਤੇ ਦਿਖਾਈ ਦੇਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਇਹ ਮੁਹਿੰਮ ਉਸ ਵੇਲੇ ਹੀ ਪੂਰੀ ਤਰ੍ਹਾਂ ਸਫਲ ਹੋਵੇਗੀ, ਜਦੋਂ ਨਸ਼ੇ ਤੋਂ ਪੀੜਤ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਮੁਫ਼ਤ ਅਤੇ ਢੰਗ ਨਾਲ ਇਲਾਜ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਨਸ਼ਿਆਂ ਦੀ ਇਸ ਭੈੜੀ ਲਤ ਖਿਲਾਫ਼ ਲੜਨ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ 'ਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਉਨਾਂ ਨਾਲ ਹੋਰ ਸਮਾਜ ਸੇਵੀ ਨੌਜਵਾਨ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਅਮਲਾਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਭਾਜਪਾ ਦਾ ਥਾਪਨਾ ਦਿਵਸ <br/> ਅਗਲੀ ਖ਼ਬਰ ਰੋਹਿਣੀ ਕੌਸ਼ਲ ਬਣੀ 'ਸਵੱਛ ਭਾਰਤ ਮਿਸ਼ਨ' ਡੇਰਾਬੱਸੀ ਦੀ ਬ੍ਰਾਂਡ ਅੰਬੈਸਡਰ <br/>
Ad Position 24