ਡੇਰਾਬੱਸੀ, 5 ਅਪ੍ਰੈਲ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਵਲੋਂ ਇਕ ਅਹਿਮ ਪਹਿਲਕਦਮੀ ਅਧੀਨ ਸਮਾਜ ਸੇਵੀ ਰੋਹਿਣੀ ਕੌਸ਼ਲ ਨੂੰ 'ਸਵੱਛ ਭਾਰਤ ਮਿਸ਼ਨ' ਅਧੀਨ ਡੇਰਾਬੱਸੀ ਤੋਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ, ਜਿਸ ਸੰਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਵਨੀਤ ਸਿੰਘ ਵਲੋਂ ਉਨ੍ਹਾਂ ਨੂੰ ਅਧਿਕਾਰਕ ਪ੍ਰਮਾਣ ਪੱਤਰ ਸੌਂਪਿਆ ਗਿਆ | ਇਸ ਜਾਰੀ ਪ੍ਰਮਾਣ ਪੱਤਰ ਅਨੁਸਾਰ ਰੋਹਿਣੀ ਕੌਸ਼ਲ ਸ਼ਹਿਰ ਵਿਚ ਸਵੱਛਤਾ, ਸਫਾਈ ਅਤੇ ਜਨ ਜਾਗਰੂਕਤਾ ਨਾਲ ਜੁੜੇ ਅਭਿਆਨਾਂ ਨੂੰ ਅੱਗੇ ਵਧਾਉਣ ਦਾ ਕੰਮ ਕਰੇਗੀ ਅਤੇ ਆਮ ਨਾਗਰਿਕਾਂ ਨੂੰ ਸਵੱਛ ਭਾਰਤ ਮਿਸ਼ਨ ਦੇ ਉਦੇਸ਼ਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣੂ ਕਰਵਾਏਗੀ ਅਤੇ ਲੋਕਾਂ ਨੂੰ ਸਾਫ਼-ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕਰਨਗੀਆਂ | ਜਾਰੀ ਪ੍ਰਮਾਣ ਪੱਤਰ ਅਨੁਸਾਰ ਲੋੜ ਪੈਣ 'ਤੇ ਉਹ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗਾਂ ਵੀ ਕਰਵਾਉਣਗੀਆਂ ਤਾਂ ਜੋ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕੇ |