07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੀ.ਸੀ.ਸੀ. ਸਕੂਲ ਨੇ ਵਿੱਤ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਚੰਡੀਗੜ੍ਹ ਅਤੇ ਅੰਬਾਲਾ 'ਚ ਸਿੱਖਿਆ ਦੇ ਲੀਡਰਾਂ ਨੂੰ ਕੀਤਾ ਇਕੱਤਰ <br/>

Ad Position 21
No active advertisement
ਅਜੀਤ ਡੈਸਕ 07-04-2026
ਚੰਡੀਗੜ੍ਹ, 6 ਅਪ੍ਰੈਲ (ਅ.ਬ.)- ਜੀ.ਸੀ.ਸੀ. ਸਕੂਲ ਨੇ ਚੰਡੀਗੜ੍ਹ ਅਤੇ ਅੰਬਾਲਾ 'ਚ ਬਹੁਤ-ਉਮੀਦ ਕੀਤੀਆਂ ਜਾਣ ਵਾਲੀਆਂ 'ਮੀਟ ਦ ਐਜੂਕੇਸ਼ਨ ਲੀਡਰਜ਼' ਇਵੈਂਟਸ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਹੈ, ਜਿਨ੍ਹਾਂ 'ਚ ਵਿੱਤ ਸਿੱਖਿਆ ਦੇ ਭਵਿੱਖ 'ਤੇ ਇੱਕ ਦਿਲਚਸਪ ਅਤੇ ਸੂਝਵਾਨ ਗੱਲਬਾਤ ਲਈ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਉਦਯੋਗ ਦੇ ਦਿੱਗਜਾਂ ਅਤੇ ਚਾਹਵਾਨ ਫਾਇਨਾਂਸ ਪ੍ਰੋਫੈਸ਼ਨਲਜ਼ ਨੂੰ ਇਕੱਤਰ ਕੀਤਾ ਗਿਆ | ਹੋਟਲ ਮਾਊਾਟਵਿਊ, ਸੈਕਟਰ 10, ਚੰਡੀਗੜ੍ਹ ਅਤੇ ਅੰਬਾਲਾ ਸ਼ਹਿਰ ਦੇ ਰਮਾਡਾ ਐਨਕੋਰ ਵਿਖੇ ਦੋ ਦਿਨ ਆਯੋਜਿਤ ਕੀਤੀਆਂ ਇਨ੍ਹਾਂ ਇਵੈਂਟਸ 'ਚ ਚੰਡੀਗੜ੍ਹ ਅਤੇ ਅੰਬਾਲਾ ਦੇ ਸਿੱਖਿਅਕਾਂ ਅਤੇ ਨੌਜਵਾਨ ਪੇਸ਼ੇਵਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ ਅਤੇ ਇਹ ਇਵੈਂਟਸ ਗਿਆਨ ਦੇ ਆਦਾਨ-ਪ੍ਰਦਾਨ ਅਤੇ ਨੈੱਟਵਰਕਿੰਗ ਲਈ ਇੱਕ ਗਤੀਸ਼ੀਲ ਪਲੇਟਫਾਰਮ ਦੇ ਰੂਪ ਵਿੱਚ ਉਭਰੀਆਂ ਹਨ | ਵਿਸ਼ੇਸ਼ ਮਹਿਮਾਨਾਂ 'ਚ ਦ ਲਾਅ ਕਰਾਊਨ ਇੰਸਟੀਚਿਊਟ, ਦੇਵ ਸਮਾਜ ਕਾਲਜ, ਚੰਡੀਗੜ੍ਹ ਯੂਨੀਵਰਸਿਟੀ, ਆਰੀਆ ਕਾਲਜ (ਅੰਬਾਲਾ), ਆਰੀਆ ਕਾਲਜ, ਚੰਡੀਗੜ੍ਹ ਵਿੱਦਿਆ ਜੋਤੀ ਇੰਸਟੀਚਿਊਟ, ਖ਼ਾਲਸਾ ਕਾਲਜ, ਸੁਮਨ ਕਾਲਜ, ਐਸ.ਡੀ. ਕਾਲਜ (ਅੰਬਾਲਾ ਕੈਂਟ), ਆਰੀਆ ਕੰਨਿਆ ਕਾਲਜ (ਸ਼ਾਹਬਾਦ ਮਾਰਕੰਡਾ), ਐਸ.ਜੀ.ਐਚ.ਐਸ. ਕਾਲਜ (ਕੈਥਲ), ਸੀ.ਐਮ.ਕੇ. ਨੈਸ਼ਨਲ ਪੀ.ਜੀ. ਕਾਲਜ, ਸੀ.ਐਮ.ਐਸ. ਕਾਲਜ, ਸੀ.ਐਮ.ਕੇ. ਕਾਲਜ (ਅੰਬਾਲਾ ਕੈਂਟ), ਐਮ.ਐਮ. ਕਾਲਜ (ਸ਼ਾਹਬਾਦ), ਅਤੇ ਵਿਦਿਆਵਤੀ ਕਾਲਜ ਤੋਂ ਆਏ ਮਹਿਮਾਨਾਂ ਸਮੇਤ ਹੋਰ ਕਈ ਮਹਿਮਾਨ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੀ ਕੀਮਤੀ ਸੂਝ ਅਤੇ ਦਿ੍ਸ਼ਟੀਕੋਣ ਸਾਂਝੇ ਕਰਕੇ ਗੱਲਬਾਤ 'ਚ ਇਕ ਸਕਾਰਾਤਮਕ ਯੋਗਦਾਨ ਪਾਇਆ | ਉਨ੍ਹਾਂ ਦੀ ਭਾਗੀਦਾਰੀ ਨੇ ਗੱਲਬਾਤ 'ਚ ਮਹੱਤਵਪੂਰਨ ਗਹਿਰਾਈ ਜੋੜਦੇ ਹੋਏ ਵਿੱਤ ਸਿੱਖਿਆ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਉਦਯੋਗ-ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ 'ਤੇ ਕੇਂਦਿ੍ਤ ਇਕ ਸਹਿਯੋਗੀ ਵਾਤਾਵਰਣ ਤਿਆਰ ਕੀਤਾ | ਇਸ ਸੈਸ਼ਨ 'ਚ ਜੀ.ਸੀ.ਸੀ. ਸਕੂਲ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਮਨਪ੍ਰੀਤ ਸਿੰਘ ਮੰਨਾ ਅਤੇ ਕੇ.ਸੀ. ਗਲੋਬਐਡ ਅਤੇ ਜੀ.ਸੀ.ਸੀ. ਸਕੂਲ ਦੇ ਸੰਸਥਾਪਕ ਅਤੇ ਸੀ.ਈ.ਓ. ਡਾ. ਕਮਲ ਛਾਬੜਾ ਸਮੇਤ ਕਈ ਉੱਘੇ ਬੁਲਾਰੇ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਵਪਾਰੀਆਂ ਵਲੋਂ ਮੀਟਿੰਗਾਂ ਦੌਰਾਨ ਉਠਾਏ ਗਏ ਮਸਲਿਆਂ ਦੀ ਕੀਤੀ ਸਮੀਖਿਆ ਅਧਿਕਾਰੀਆਂ ਨੂੰ ਮਸਲਿਆਂ ਦੇ ਸਮਾਂ... ਅਗਲੀ ਖ਼ਬਰ 1388 ਕਰੋੜ ਰੁਪਏ ਦੇ ਸਾਲਾਨਾ ਐਕਸ਼ਨ ਪਲਾਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਵੇਗੀ ਟਿਕਾਊ ਤੇ ਗਤੀਸ਼ੀਲ ਅ...
Ad Position 24