07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖਰੜ-ਗੜਾਗਾਂ ਸੜਕ ਦੀ ਹਾਲਤ ਤਰਸਯੋਗ ਬਣੀ ਸੜਕ 'ਚ ਪਏ ਖੱਡੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਖੋਲ੍ਹ ਰਹੇ ਪੋਲ <br/>

Ad Position 21
No active advertisement
ਖਰੜ-ਗੜਾਗਾਂ ਸੜਕ ਦੀ ਖਸਤਾ ਹਾਲਤ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਗੁਰਮੁੱਖ ਸਿੰਘ ਮਾਨ <br/> ਅਕਾਲੀ ਆਗੂ ਰਵਿੰਦਰ ਸਿੰਘ ਰਵੀ ਅਤੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ | <br/> 07-04-2026
ਸ਼੍ਰੋਮਣੀ ਅਕਾਲੀ ਦਲ ਦੇ ਘੜੂੰਆਂ ਸਰਕਲ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਸੜਕ ਜੋ ਕਿ ਅੱਗੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾ ਮਿਲਦੀ ਹੈ, ਦੀ ਖਸਤਾ ਹਾਲਤ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਹੁਣ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਅਤੇ ਕਿਸਾਨਾਂ ਨੇ ਕਣਕ ਦੀ ਫ਼ਸਲ ਅਨਾਜ ਮੰਡੀ ਖਰੜ ਅਤੇ ਚੰਡੀਗੜ੍ਹ ਵਿਖੇ ਵੇਚਣ ਲਈ ਲੈ ਕੇ ਜਾਣੀ ਹੁੰਦੀ ਹੈ, ਪਰ ਖਸਤਾ ਹਾਲਤ ਸੜਕ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਇਸੇ ਦੌਰਾਨ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਵਿਕਾਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਇਸ ਸੜਕ ਦੀ ਹਾਲਤ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਨੇ ਇਸ ਨੂੰ ਅਣਗੌਲਿਆ ਕੀਤਾ ਹੋਇਆ ਹੈ |


ਖਰੜ, 6 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਖਰੜ-ਗੜਾਗਾਂ ਸੜਕ 'ਚ ਪਏ ਵੱਡੇ-ਵੱਡੇ ਖੱਡੇ ਸਰਕਾਰ ਦੇ ਵਿਕਾਸ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ | ਇਹ ਸੜਕ ਅੱਗੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਾਲ ਜਾ ਮਿਲਦੀ ਹੈ, ਜਿਸ 'ਤੇ ਪੰਜ ਦਰਜਨ ਤੋਂ ਵਧੇਰੇ ਪਿੰਡ ਪੈਂਦੇ ਹਨ | ਇਨ੍ਹਾਂ ਪਿੰਡਾਂ ਅਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਜਿਥੇ ਰੋਜ਼ਾਨਾ ਇਸ ਸੜਕ ਦੀ ਵਰਤੋਂ ਕਰਦੇ ਹਨ, ਉਥੇ ਹੀ ਖੇਤਰ ਦੇ ਲੋਕਾਂ ਨੂੰ ਆਪਣੇ ਕੰਮਕਾਰਾਂ ਲਈ ਖਰੜ, ਮੁਹਾਲੀ ਤੇ ਚੰਡੀਗੜ੍ਹ ਵਿਖੇ ਆਉਣ-ਜਾਣ ਲਈ ਇਸੇ ਹੀ ਸੜਕ ਤੋਂ ਗੁਜਰਨਾ ਪੈਂਦਾ ਹੈ | ਇਸ ਸੜਕ ਵਿਚ ਪਏ ਵੱਡੇ-ਵੱਡੇ ਖੱਡੇ ਥੋੜ੍ਹੀ ਜਿਹੀ ਬਾਰਿਸ਼ ਪੈਣ 'ਤੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਚਾਲਕਾਂ ਨੂੰ ਆਵਾਜ਼ਾਈ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਸੜਕ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 10 ਫੁੱਟ ਤੋਂ 18 ਫੁੱਟ ਚੌੜੀ ਕਰਕੇ ਨਵੇਂ ਸਿਰੇ ਤੋਂ ਬਣਾਈ ਗਈ ਸੀ, ਪਰ ਉਸ ਤੋਂ ਬਾਅਦ ਸਰਕਾਰ ਬਦਲਣ ਕਾਰਨ ਅੱਜ ਤੱਕ ਇਸ ਦੀ ਮੁਰੰਮਤ ਨਹੀਂ ਹੋਈ, ਜਿਸ ਕਾਰਨ ਰੋਜ਼ਾਨਾ ਇਸ ਸੜਕ ਰਾਹੀਂ ਆਉਣ-ਜਾਣ ਵਾਲੇ ਰਾਹਗੀਰ 'ਆਪ' ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ | ਸਮਾਜ ਸੇਵੀ ਆਗੂ ਮੋਹਨ ਸਿੰਘ ਬਜਹੇੜੀ, ਅਸ਼ੋਕ ਬਜਹੇੜੀ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਸਮੇਤ ਖੇਤਰ ਦੇ ਹੋਰਨਾਂ ਪਤਵੰਤਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |


Ad Position 22
No active advertisement
ਪਿਛਲੀ ਖ਼ਬਰ ਕਾਂਗਰਸੀਆਂ ਨੇ ਗਮਾਡਾ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਗਾਇਆ ਧਰਨਾ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਫ਼ੈਸਲੇ ਵਾਪਸ ਨਾ ਲਏ... ਅਗਲੀ ਖ਼ਬਰ ਨਾਕਾਬੰਦੀ ਦੌਰਾਨ 1410 ਪਊਏ ਦੇਸੀ ਸ਼ਰਾਬ ਬਰਾਮਦ, ਇਕ ਮੁਲਜ਼ਮ ਕਾਬੂ
Ad Position 24