11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਚੰਡੀਗੜ੍ਹ ਪੁਲਿਸ 'ਚ ਵੱਡਾ ਫੇਰਬਦਲ, ਕਈ ਥਾਣਿਆਂ ਦੇ ਐਸ.ਐਚ.ਓ ਤਬਦੀਲ <br/>

Ad Position 21
No active advertisement
ਅਜੀਤ ਡੈਸਕ 08-04-2026
ਚੰਡੀਗੜ੍ਹ, 7 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਦੀ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਯੂ.ਟੀ. ਪੁਲਿਸ ਵਲੋਂ ਵੱਡਾ ਪ੍ਰਸ਼ਾਸਨਿਕ ਕਦਮ ਚੁਕਦਿਆਂ 21 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ | ਇਸ ਫੇਰਬਦਲ ਦੌਰਾਨ ਕਈ ਥਾਣਿਆਂ ਦੇ ਐਸ.ਐਚ.ਓ. ਤਬਦੀਲ ਕਰਦੇ ਹੋਏ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਰਾਮ ਦਿਆਲ ਨੂੰ ਐਡਮਿਨ ਆਈ.ਆਰ.ਬੀ. 'ਚ ਤਾਇਨਾਤ ਕੀਤਾ ਗਿਆ ਹੈ, ਜਦਕਿ ਕੁਲਵੀਰ ਕੌਰ ਨੂੰ ਇੰਚਾਰਜ਼ ਐਂਟੀ ਹਿਊਮਨ ਟਰੈਫਕਿੰਗ ਯੂਨਿਟ (ਏ.ਐਚ.ਟੀ.ਯੂ.) ਅਤੇ ਇੰਚਾਰਜ ਸੀ.ਆਰ.ਯੂ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ | ਸ਼ਾਦੀ ਲਾਲ ਨੂੰ ਐਸ.ਐਚ.ਓ ਥਾਣਾ ਸੈਕਟਰ-34, ਆਸ਼ਾ ਸ਼ਰਮਾ ਨੂੰ ਪੀ.ਸੀ.ਸੀ.ਸੀ ਦੇ ਨਾਲ ਹਾਈਕੋਰਟ ਮਾਨੀਟਰਿੰਗ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸੇ ਤਰ੍ਹਾਂ ਰਾਮ ਰਤਨ ਨੂੰ ਐਸ.ਐਚ.ਓ ਥਾਣਾ ਸੈਕਟਰ-26, ਰਾਜੀਵ ਕੁਮਾਰ ਨੂੰ ਸੈਕਟਰ-39, ਉਸ਼ਾ ਰਾਣੀ ਨੂੰ ਪੁਲਿਸ ਲਾਈਨਜ਼ ਅਤੇ ਮਿਨੀ ਨੂੰ ਆਈਟੀ ਪਾਰਕ ਥਾਣੇ ਵਿਖੇ ਤਾਇਨਾਤ ਕੀਤਾ ਗਿਆ ਹੈ | ਹਰਿ ਓਮ ਸ਼ਰਮਾ ਨੂੰ ਸੈਕਟਰ-31 ਅਤੇ ਰੋਹਿਤ ਕੁਮਾਰ ਨੂੰ ਟਰੈਫਿਕ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਅਸ਼ੋਕ ਕੁਮਾਰ ਨੂੰ ਐਸ.ਆਰ.ਪੀ, ਏਰਮ ਰਿਜ਼ਵੀ ਨੂੰ ਥਾਣਾ ਸੈਕਟਰ-17, ਗਿਆਨ ਸਿੰਘ ਨੂੰ ਸੀ.ਆਈ.ਡੀ ਅਤੇ ਦਇਆ ਰਾਮ ਨੂੰ ਸੀ.ਡੀ.ਆਈ/ਆਰ.ਟੀ.ਸੀ ਦੇ ਨਾਲ ਪੁਲਿਸ ਲਾਈਨਜ਼ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਸਤਿੰਦਰ ਕੁਮਾਰ ਨੂੰ ਸੈਕਟਰ-34 ਤੋਂ ਪੁਲਿਸ ਲਾਈਨਜ਼ 'ਚ ਤਾਇਨਾਤ ਕੀਤਾ ਗਿਆ ਹੈ | ਇਸ ਦੌਰਾਨ ਜਸਕਰਨ ਸਿੰਘ ਨੂੰ ਤਰੱਕੀ ਦੇ ਕੇ ਥਾਣਾ ਮੌਲੀ ਜਾਗਰਾਂ ਦਾ ਐਸ.ਐਚ.ਓ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਹਰਭਜਨ ਸਿੰਘ ਨੂੰ ਇੰਚਾਰਜ਼ ਪੀ.ਓ ਅਤੇ ਸੰਮਨ ਦੇ ਨਾਲ ਨਾਲ ਇੰਚਾਰਜ਼ ਮੋਬਾਇਲ ਬ੍ਰਾਂਚ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕੋਰਵਾਸ ਵਲੋਂ ਪੀ. ਆਰ.-6 ਸੜਕ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਬਿਲਡਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਅਗਲੀ ਖ਼ਬਰ ਵੱਖ-ਵੱਖ ਘਟਨਾਵਾਂ 'ਚ ਦੋ ਨੌਜਵਾਨਾਂ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
Ad Position 24