10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਿੰਡਾਂ ਦੇ ਲੰਬੜਦਾਰਾਂ ਦੇ ਮਾਣ ਭੱਤੇ 'ਚ ਵਾਧਾ ਵਧੀਆ ਕਦਮ- ਬਡਹੇੜੀ <br/>

Ad Position 21
No active advertisement
ਅਜੀਤ ਡੈਸਕ 08-04-2026
ਚੰਡੀਗੜ੍ਹ, 7 ਅਪ੍ਰੈਲ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਪਿੰਡਾਂ ਲੰਬੜਦਾਰਾਂ ਦਾ ਮਾਣ ਭੱਤਾ ਪੰਜਾਬ ਦੀ ਤਰਜ਼ 'ਤੇ ਵਾਧਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਅਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕਰਦਿਆਂ ਇਸ ਨੂੰ ਵਧੀਆ ਕਦਮ ਕਿਹਾ ਹੈ | ਉਨ੍ਹ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਮੰਨਦੇ ਹੋਏ ਸਾਰੀ ਰਕਮ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ | ਰਾਜਿੰਦਰ ਸਿੰਘ ਬਡਹੇੜੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੁੱਝ ਲੰਬੜਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ਪਿੰਡਾਂ ਦੇ ਲੰਬੜਦਾਰਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ ਹੈ | ਪਿੰਡ ਹੱਲੋਮਾਜਰਾ ਅਤੇ ਬਹਿਲਾਣਾ ਦੇ ਬਜ਼ੁਰਗ ਲੰਬੜਦਾਰ ਬਚਿੱਤਰ ਸਿੰਘ ਅਤੇ ਗੁਰਬਚਨ ਸਿੰਘ ਨੇ ਬੇਨਤੀ ਕੀਤੀ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ, ਉਨ੍ਹਾਂ ਦੀਆਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੇ ਸਰਬਰਾਹ ਕਪਤਾਨ ਸਿੰਘ ਪੁੱਤਰ ਸਵਰਗੀ ਕੇਸਰ ਸਿੰਘ ਅਤੇ ਅਮਰੀਕ ਸਿੰਘ ਸਿੰਘ ਪੁੱਤਰ ਗੁਰਬਚਨ ਸਿੰਘ ਨੂੰ ਕ੍ਰਮਵਾਰ ਪਿੰਡ ਹੱਲੋਮਾਜਰਾ ਅਤੇ ਪਿੰਡ ਬਹਿਲਾਣਾ ਦਾ ਲੰਬੜਦਾਰ ਨਿਯੁਕਤ ਕਰਕੇ ਸ਼ਨਾਖ਼ਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ | ਬਡਹੇੜੀ ਨੇ ਦੱਸਿਆ ਕਿ ਜਥੇਬੰਦੀ ਦੇ ਕੰਮਾਂ ਨੂੰ ਪੂਰਾ ਤੇਜ਼ੀ ਨਾਲ ਕਰਨ ਲਈ ਅਤੇ ਜਥੇਬੰਦੀ ਵਿਚ ਨਵੀਂ ਰੂਹ ਫੂਕਣ ਲਈ ਅਤੇ ਚੁਸਤ ਦਰੁਸਤ ਕਰਨ ਲਈ ਪਿੰਡ ਬੁਟੇਰਲਾ ਦੀ ਲੰਬੜਦਾਰ ਡਾ. ਅਮਨਜੋਤ ਕੌਰ ਨੂੰ ਜਥੇਬੰਦੀ ਦੀ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਹੱਲੋਮਾਜਰਾ ਦੇ ਲੰਬੜਦਾਰ ਕਪਤਾਨ ਸਿੰਘ ਨੂੰ ਜਥੇਬੰਦੀ ਦਾ ਸਕੱਤਰ ਤਾਲਮੇਲ ਨਿਯੁਕਤ ਕੀਤਾ ਗਿਆ ਹੈ | ਇਸੇ ਤਰ•ਾਂ ਮੀਤ ਪ੍ਰਧਾਨ ਦੀ ਖ਼ਾਲੀ ਅਸਾਮੀ ਪੁਰ ਕਰਨ ਲਈ ਪਿੰਡ ਡੱਡੂ ਮਾਜਰਾ ਦੇ ਲੰਬੜਦਾਰ ਚੌਧਰੀ ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਟੈਫੇ ਨੇ ਟੈਫੇ ਜੇਫਾਰਮ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਬਿਸਵੋਜੀਤ ਬਿਸਵਾਲ ਨੇ ਸੰਭਾਲਿਆ ਪੀ.ਐਨ.ਬੀ. ਮੁਹਾਲੀ ਸਰਕਲ ਹੈੱਡ ਦਾ ਚਾਰਜ <br/>
Ad Position 24