10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਾਟਕ ''ਬੋਲ ਮਿੱਟੀ ਦਿਆ ਬਾਵਿਆ' ਦੀ ਪੇਸ਼ਕਾਰੀ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣੀ

Ad Position 21
No active advertisement
ਅਜੀਤ ਡੈਸਕ 08-04-2026
ਚੰਡੀਗੜ੍ਹ, 7 ਅਪ੍ਰੈਲ (ਅਜਾਇਬ ਸਿੰਘ ਔਜਲਾ) - ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਡਾ. ਹਰਚਰਨ ਸਿੰਘ ਨੂੰ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ ਤਹਿਤ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਨਾਦ ਰੰਗ ਮੰਚ ਪਟਿਆਲਾ ਵਲੋਂ ਬਲਵਿੰਦਰ ਬੁੱਲਟ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ''ਬੋਲ ਮਿੱਟੀ ਦਿਆ ਬਾਵਿਆ'' ਦੀ ਪੇਸ਼ਕਾਰੀ ਦਿੱਤੀ ਗਈ | ਜਿਹੜੀ ਕਿ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣੀ | ਇਸ ਨਾਟਕ ਵਿਚ ਮੌਜੂਦਾ ਸਮੇਂ ਦੀਆਂ ਵਿਕਰਾਲ ਸਮੱਸਿਆਵਾਂ ਜਿਵੇਂ ਫਿਰਕੂ ਵਖਰੇਵਿਆਂ ਨੂੰ ਮਿਟਾਉਣ, ਭੇਦ ਭਾਵ ਖ਼ਤਮ ਕਰਨ ਅਤੇ ਮਨੁੱਖੀ ਸਾਂਝੀਵਾਲਤਾ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ ਗਿਆ | ਇਸ ਨਾਟਕ ਵਿਚ ਰੌਸ਼ਨੀ ਤੇ ਡਿਜ਼ਾਇਨਿੰਗ ਰਮਨਾ ਵਲੋਂ ਅਤੇ ਪਿੱਠਵਰਤੀ ਸੰਗੀਤ ਸੁਲਤਾਨ ਖ਼ਾਨ ਅਤੇ ਗੁਲਸ਼ਨ ਕੁਮਾਰ ਵਲੋਂ ਦਿੱਤਾ ਗਿਆ | ਇਸ ਨਾਟਕ ਵਿਚ ਵੱਖ-ਵੱਖ ਭੂਮਿਕਾਵਾਂ ਵਿਚ ਅਦਾਕਾਰ ਕੁਰਬਾਨ, ਹਰਸ਼ਦੀਪ ਕੌਰ, ਗੁਰਜੀਤ ਸੋਹੀ, ਵੀਰਪਾਲ ਕੌਰ, ਪ੍ਰੋ. ਮਨਜੀਤ ਸਿੰਘ, ਰਾਬੀਆ, ਮਨਪ੍ਰੀਤ, ਹਰਜਿੰਦਰ ਸਿੰਘ, ਰਣਵੀਰ ਰਾਣਾ, ਜਸ ਰਿਆਜ਼, ਜੁਝਾਰ ਸਿੰਘ, ਸ਼ਗੁਨ, ਹੈਪੀ ਅਰੋੜਾ, ਜਗਦੀਪ ਹਰਫ਼ ਆਦਿ ਨੇ ਆਪਣੀ ਅਦਾਕਾਰੀ ਦੇ ਜ਼ੋਹਰ ਦਿਖਾਏ | ਰੰਗਮੰਚ ਉਤਸਵ ਦੇ ਕਨਵੀਨਰ ਅਤੇ ਸੰਗੀਤ ਨਾਟਕ ਅਕੈਡਮੀ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਸ '11 ਰੋਜ਼ਾ ਰੰਗਮੰਚ ਉਤਸਵ' ਵਿਚ ਪੰਜਾਬ ਦੀਆਂ ਰੰਗਮੰਚ ਟੀਮਾਂ ਦੀਆਂ ਪੇਸ਼ਕਾਰੀਆਂ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਪਹੰੁਚ ਰਹੇ ਹਨ | ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਰੰਗਮੰਚ ਪ੍ਰੇਮੀਆਂ ਨੇ ਇਸ ਰੰਗਮੰਚ ਉਤਸਵ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ | ਅੱਜ ਦੇ ਵਿਸ਼ੇਸ਼ ਮਹਿਮਾਨਾਂ 'ਚ ਗਾਇਕਾ ਪੂਨਮ ਗਿੱਲ, ਗਾਇਕ ਤੇ ਸੰਗੀਤਕਾਰ ਅਕਸ ਅਤੇ ਫ਼ਿਲਮੀ ਬੁਆਏਜ਼ ਦੀ ਟੀਮ ਨੇ ਉਚੇਚੇ ਤੌਰ 'ਤੇ ਪਹੁੰਚੇ |

Ad Position 22
No active advertisement
ਪਿਛਲੀ ਖ਼ਬਰ ਬਿਸਵੋਜੀਤ ਬਿਸਵਾਲ ਨੇ ਸੰਭਾਲਿਆ ਪੀ.ਐਨ.ਬੀ. ਮੁਹਾਲੀ ਸਰਕਲ ਹੈੱਡ ਦਾ ਚਾਰਜ <br/> ਅਗਲੀ ਖ਼ਬਰ ਟੈਫੇ ਨੇ ਟੈਫੇ ਜੇਫਾਰਮ ਦਾ ਕੀਤਾ ਉਦਘਾਟਨ <br/>
Ad Position 24