10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬਿਸਵੋਜੀਤ ਬਿਸਵਾਲ ਨੇ ਸੰਭਾਲਿਆ ਪੀ.ਐਨ.ਬੀ. ਮੁਹਾਲੀ ਸਰਕਲ ਹੈੱਡ ਦਾ ਚਾਰਜ <br/>

Ad Position 21
No active advertisement
ਅਜੀਤ ਡੈਸਕ 08-04-2026
ਮੁਹਾਲੀ, 7 ਅਪ੍ਰੈਲ (ਅ.ਬ.)- ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰ ਐਸੋਸੀਏਸ਼ਨ (ਏ.ਆਈ.ਪੀ.ਐਨ.ਬੀ.ਓ.ਏ.), ਮੁਹਾਲੀ ਸਰਕਲ ਵਲੋਂ ਨਵੇਂ ਨਿਯੁਕਤ ਸਰਕਲ ਹੈੱਡ ਬਿਸਵੋਜੀਤ ਬਿਸਵਾਲ ਦੇ ਚਾਰਜ ਸੰਭਾਲਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਅਤੇ ਪਿਆਰ ਨਾਲ ਸਵਾਗਤ ਕੀਤਾ ਗਿਆ | ਇਹ ਨਿਯੁਕਤੀ ਸਰਕਲ ਵਿੱਚ ਲੀਡਰਸ਼ਿਪ ਬਦਲਾਅ ਦਾ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ | ਬਿਸਵਾਲ ਦਾ ਸਰਕਾਰੀ ਤੌਰ 'ਤੇ ਸਵਾਗਤ ਆਲ ਇੰਡੀਆ ਆਰਗਨਾਈਜ਼ਿੰਗ ਸਕੱਤਰ ਅਮਨਦੀਪ ਸਿੰਘ ਅਤੇ ਮੁਹਾਲੀ ਯੂਨਿਟ ਦੇ ਪ੍ਰਧਾਨ ਸੰਜੀਵ ਦੇਓਰਾ ਵਲੋਂ ਕੀਤਾ ਗਿਆ | ਇਸ ਮੌਕੇ ਡਿਪਟੀ ਸਰਕਲ ਹੈੱਡ ਸੋਮ ਸਵਿਗੋਤਰਾ, ਐਲ.ਡੀ.ਐਮ. ਮੁਹਾਲੀ ਐਮ.ਕੇ. ਭਾਰਦਵਾਜ, ਚੀਫ ਮੈਨੇਜਰ (ਐਚਆਰਡੀ) ਗੁਲਸ਼ਨ ਵਰਮਾ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ | ਹੋਰ ਹਾਜ਼ਰੀਨ 'ਚ ਪਵਨਜੀਤ ਗਿੱਲ (ਵਰਕਿੰਗ ਪ੍ਰਧਾਨ), ਵਿਨੋਦ ਦੇਹਲ (ਜੌਇੰਟ ਸਕੱਤਰ) ਅਤੇ ਸੀਨੀਅਰ ਐਡਵਾਈਜ਼ਰ ਸੁਮਿਤਰਾ ਨਾਗਰ ਅਤੇ ਸੁਰਭਿਤ (ਐਗਜਿਕਿਊਟਿਵ ਮੈਂਬਰ) ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਵਾਂ ਸਾਊਂਡ ਸਿਸਟਮ ਸਥਾਪਿਤ ਅਗਲੀ ਖ਼ਬਰ ਨਾਟਕ ''ਬੋਲ ਮਿੱਟੀ ਦਿਆ ਬਾਵਿਆ' ਦੀ ਪੇਸ਼ਕਾਰੀ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣੀ
Ad Position 24