23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਐਸ.ਡੀ ਕਾਲਜ 'ਚ 'ਪ੍ਰੀਸਮਾਂ-2026' ਪ੍ਰੋਗਰਾਮ ਦੌਰਾਨ ਫੈਸ਼ਨ ਸ਼ੋਅ ਦੀ ਰਹੀ ਧੂਮ <br/>

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਮਾਰਕੰਡਾ)- ਐਸ.ਡੀ ਕਾਲਜ ਚੰਡੀਗੜ੍ਹ ਵਿਖੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਕਲੱਬ ਦੇ ਸਹਿਯੋਗ ਨਾਲ 'ਪ੍ਰੀਸਮਾਂ-2026' ਪ੍ਰੋਗਰਾਮ ਕਰਵਾਇਆ ਗਿਆ | ਵਿਦਿਆਰਥੀਆਂ ਨੇ ਵਿਰਾਸਤੀ ਸ਼ਿਲਪਕਾਰੀ, ਆਧੁਨਿਕ ਨਾਰੀਵਾਦ, ਆਰਕੀਟੈਕਚਰ, ਕੁਦਰਤ ਅਤੇ ਸੱਭਿਆਚਾਰਕ ਸੰਯੋਜਨ ਵਰਗੇ ਉਦੇਸ਼ਾਂ ਤੋਂ ਪ੍ਰੇਰਿਤ ਨਵੀਨਤਾਕਾਰੀ ਸੰਗ੍ਰਹਿ ਦੀ ਇਕ ਵਿਭਿੰਨ ਸ਼੍ਰੇਣੀ ਪੇਸ਼ ਕੀਤੀ | ਰਜਿਸਟਰਾਰ ਆਸ਼ੂਤੋਸ਼ ਸ਼ਰਮਾ ਨੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਪ੍ਰੋਗਰਾਮ ਵਿਚ ਸਰਬੋਤਮ ਇਨਾਮ ਖੁਸ਼ੀ ਗਰਗ ਅਤੇ ਮੁਸਕਾਨ, ਸਰਬੋਤਮ ਵਪਾਰਕ ਇਨਾਮ ਕਰਨ ਦਾਸ ਬਾਵਾ, ਸਰਬੋਤਮ ਪ੍ਰੀਸੀਜ਼ਨ ਇਨਾਮ ਭੂਮੀ, ਪੂਨਮ ਅਤੇ ਕਸ਼ਿਸ਼, ਸਰਬੋਤਮ ਡਿਜ਼ਾਈਨ ਨੰਦਿਨੀ ਅਤੇ ਕਮਲੇਸ਼, ਸਰਬੋਤਮ ਸਟਾਈਲਡ ਇਨਾਮ ਕਿ੍ਸ਼, ਸਰਬੋਤਮ ਸਟਾਈਲਡ ਇਨਾਮ ਕਿਰਨ, ਸਰਬੋਤਮ ਅÏਰਤ ਮਾਡਲ ਵਿਚੋਂ ਪਹਿਲਾ ਇਨਾਮ ਮਨੀ ਕੌਰ ਬੀ.ਕਾਮ ਪਹਿਲਾ ਸਾਲ ਅਤੇ ਰਿਧੀ ਬਾਂਸਲ ਬੀ.ਸੀ.ਏ ਦੂਜਾ ਸਾਲ, ਸਰਬੋਤਮ ਪੁਰਸ਼ ਮਾਡਲ ਵਿਚੋਂ ਪਹਿਲਾ ਇਨਾਮ ਅਨਮੋਲ ਬੀ.ਵੋਕ (ਮੀਡੀਆ ਅਤੇ ਮਨੋਰੰਜਨ) ਤੀਜਾ ਸਾਲ, ਕੰਸੋਲੇਸ਼ਨ ਪੁਰਸਕਾਰ ਪਾਹੂਜਾ ਨੇ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਅਜੈ ਸ਼ਰਮਾ ਅਤੇ ਕਨਵੀਨਰ ਡਾ. ਸੁਮਿਤਾ ਸਿੱਕਾ ਦੀ ਅਗਵਾਈ ਹੇਠ ਪ੍ਰੋਗਰਾਮ ਦੀ ਸਪਾਪਤੀ ਹੋਈ | ਜਿਨ੍ਹਾਂ ਨਾਲ ਕੋਰ ਕਮੇਟੀ ਦੇ ਮੈਂਬਰਾਂ ਆਸ਼ੂਤੋਸ਼ ਸ਼ਰਮਾ, ਡਾ. ਇੰਦੂ ਮਹਿਤਾ, ਡਾ. ਰਜਿੰਦਰ ਸਿੰਘ ਮਾਨ, ਵਰਿੰਦਰ ਕੁਮਾਰ, ਲੈਫਟੀਨੈਂਟ ਰਿਤਿਕਾ ਸਿਨਹਾ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤਾਨੀਆ ਸ਼ਰਮਾ, ਏਕਤਾ ਧੀਮਾਨ, ਦੀਕਸ਼ਿਤਾ ਚੌਹਾਨ, ਰੁਪਾਲੀ ਜਿੰਦਲ ਅਤੇ ਮਨਜੋਤ ਕੌਰ ਨੇ ਵੀ ਸਫਲ ਸੰਗਠਨ ਵਿਚ ਸਰਗਰਮ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਝਗੜੇ ਦੌਰਾਨ ਨਾਬਾਲਗ ਦੇ ਸਿਰ 'ਚ ਲੱਗੀਆਂ ਡੂੰਘੀਆਂ ਸੱਟਾਂ ਅਗਲੀ ਖ਼ਬਰ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ
Ad Position 24