23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲੱਕੀ ਪਟਿਆਲ ਗੈਂਗ ਦੇ ਦੋ ਸਾਥੀ ਕਾਬੂ

Ad Position 21
No active advertisement
ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਵਲੋਂ ਅਸਲੇ ਸਮੇਤ ਗਿ੍ਫ਼ਤਾਰ ਕੀਤੇ ਲੱਕੀ ਪਟਿਆਲ ਗੈਂਗ ਦੇ ਦੋ ਮੁਲਜ਼ਮ | ਤਸਵੀਰ ਕਮਲਜੀਤ ਸਿੰਘ <br/> 09-04-2026
ਚੰਡੀਗੜ੍ਹ, 8 ਅਪ੍ਰੈਲ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਲੱਕੀ ਪਟਿਆਲ ਗੈਂਗ ਨਾਲ ਸੰਬੰਧਿਤ ਦੋ ਸਰਗਰਮ ਸਾਥੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਦੇਸੀ ਕੱਟੇ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਉਰਫ਼ ਦੀਪੂ (ਵਾਸੀ ਪਿੰਡ ਬਟੌਰ, ਪੰਚਕੂਲਾ) ਅਤੇ ਸਾਹਿਲ (ਵਾਸੀ ਪਿੰਡ ਤਸੰਬਲੀ, ਮੁਹਾਲੀ) ਵਜੋਂ ਹੋਈ ਹੈ | ਦੋਵੇਂ ਨੂੰ ਸੈਕਟਰ-26 ਥਾਣਾ ਪੁਲਿਸ ਵਲੋਂ ਅਸਲਾ ਐਕਟ ਦੀਆਂ ਧਾਰਾਵਾਂ ਹੇਠ ਦਰਜ ਕੇਸ ਵਿਚ ਕਾਬੂ ਕੀਤਾ ਗਿਆ ਹੈ | ਪੁਲਿਸ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ 7 ਅਪ੍ਰੈਲ ਨੂੰ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ | ਦੀਪਕ ਕੋਲੋਂ ਇਕ ਦੇਸੀ ਕੱਟਾ ਅਤੇ ਦੋ ਕਾਰਤੂਸ, ਜਦਕਿ ਸਾਹਿਲ ਕੋਲੋਂ ਇਕ ਦੇਸੀ ਕੱਟਾ ਅਤੇ ਇਕ ਕਾਰਤੂਸ ਬਰਾਮਦ ਹੋਏ ਹਨ | ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮ ਟਰਾਈਸਿਟੀ ਖੇਤਰ ਵਿਚ ਸਰਗਰਮ ਲੱਕੀ ਪਟਿਆਲ ਗੈਂਗ ਦੇ ਸਾਥੀ ਹਨ ਅਤੇ ਹਾਲ ਹੀ ਵਿਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਚੀਨੀ ਕੁੱਬਾਹੇੜੀ ਦੀ ਹੱਤਿਆ ਮਾਮਲੇ ਵਿਚ ਵੀ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਹੈ | ਉਨ੍ਹਾਂ ਵਲੋਂ ਮੁੱਖ ਸ਼ੂਟਰਾਂ ਨੂੰ ਲੌਜਿਸਟਿਕ ਅਤੇ ਆਰਥਿਕ ਮਦਦ ਮੁਹੱਈਆ ਕਰਵਾਈ ਗਈ ਸੀ | ਪੁਲਿਸ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੈਂਗ ਦੇ ਆਗੂਆਂ ਮੁਕੁਲ ਰਾਣਾ ਅਤੇ ਲੱਕੀ ਪਟਿਆਲ ਦੇ ਇਸ਼ਾਰਿਆਂ 'ਤੇ ਟਰਾਈਸਿਟੀ ਦੇ ਕਲੱਬ ਮਾਲਕਾਂ ਅਤੇ ਕਾਰੋਬਾਰੀਆਂ ਤੋਂ ਵਸੂਲੀ ਕਰਦੇ ਸਨ | ਪੁਲਿਸ ਅਨੁਸਾਰ ਗਿ੍ਫ਼ਤਾਰੀ ਦੇ ਦਿਨ ਵੀ ਇਹ ਮੁਲਜ਼ਮ ਚੰਡੀਗੜ੍ਹ ਆ ਕੇ ਕਲੱਬ ਮਾਲਕਾਂ ਨੂੰ ਡਰਾਉਣ ਦੀ ਯੋਜਨਾ ਬਣਾਈ ਬੈਠੇ ਸਨ | ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ ਕਾਲਜ 'ਚ 'ਪ੍ਰੀਸਮਾਂ-2026' ਪ੍ਰੋਗਰਾਮ ਦੌਰਾਨ ਫੈਸ਼ਨ ਸ਼ੋਅ ਦੀ ਰਹੀ ਧੂਮ <br/> ਅਗਲੀ ਖ਼ਬਰ ਝਗੜੇ ਦੌਰਾਨ ਨਾਬਾਲਗ ਦੇ ਸਿਰ 'ਚ ਲੱਗੀਆਂ ਡੂੰਘੀਆਂ ਸੱਟਾਂ
Ad Position 24