23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਾਰ ਐਸੋਸੀਏਸ਼ਨ ਪ੍ਰਧਾਨ ਦੀਆਂ ਚੋਣਾਂ ਲਈ ਗੁਜਰਾਲ ਦੇ ਹੱਕ 'ਚ 400 ਵਕੀਲਾਂ ਨੇ ਮਾਰਿਆ ਨਾਅਰਾ <br/>

Ad Position 21
No active advertisement
ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਦੇ ਭਾਰੀ ਗਿਣਤੀ 'ਚ ਇਕੱਠੇ ਹੋਏ ਵਕੀਲ ਅਮਰਜੀਤ ਸਿੰਘ ਗੁਜਰਾਲ ਦੇ ਹੱਕ ਵਿਚ ਹੋਕਾ ਦਿੰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 09-04-2026
ਚੰਡੀਗੜ੍ਹ, 6 ਅਪ੍ਰੈਲ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਚੰਡੀਗੜ੍ਹ ਦੀਆਂ ਚੋਣਾਂ ਦਾ ਬਿਗੁੱਲ ਵੱਜ ਚੁੱਕਾ ਹੈ | ਅੱਜ ਜ਼ਿਲ੍ਹਾ ਬਾਰ ਦੇ ਮੈਂਬਰਾਂ ਨੇ 15 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਸਮੂਹਿਕ ਤੌਰ 'ਤੇ ਇਕੱਠੇ ਹੋ ਕਿ ਪ੍ਰਧਾਨ ਦੀਆਂ ਚੋਣਾਂ ਖ਼ਾਤਰ ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਗੁਜਰਾਲ ਨੂੰ ਖੜਾ੍ਹ ਕੀਤਾ | ਕਰੀਬ 400 ਮੈਂਬਰਾਂ ਦੇ ਇਕੱਠ ਨੇ ਇਕ ਪ੍ਰਤਿਭਾਸ਼ਾਲੀ, ਇਮਾਨਦਾਰ ਅਮਰਜੀਤ ਸਿੰਘ ਗੁਜਰਾਲ ਦੇ ਹੱਕ ਵਿਚ ਖੜ੍ਹਨ ਦਾ ਐਲਾਨ ਕੀਤਾ | ਇਸ ਮੌਕੇ ਗੁਲਰਾਜ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਜਿੱਤਣ ਤੋਂ ਬਾਅਦ ਸਾਰੇ ਹੀ ਬਾਕੀ ਰਹਿੰਦੇ ਕੰਮਾਂ ਨੂੰ ਇਮਾਨਦਾਰੀ ਨਾਲ ਵਕੀਲਾਂ ਦੇ ਹੱਕ ਵਿਚ ਕਰਨ ਲਈ ਭਰਪੂਰ ਯਤਨ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਚ ਸਾਬਕਾ ਅਗਨੀਵੀਰਾਂ ਨੂੰ ਸਰਕਾਰੀ ਸੇਵਾਵਾਂ ਵਿਚ ਮਿਲੇਗਾ 20 ਫੀਸਦੀ ਰਾਖਵਾਂਕਰਨ ਅਗਲੀ ਖ਼ਬਰ ਹਾਊਸਿੰਗ ਬੋਰਡ ਦੀ ਕਾਰਵਾਈ ਖ਼ਿਲਾਫ਼ ਸੈਕਟਰ-45 'ਚ ਭੜਕਿਆ ਰੋਸ
Ad Position 24