26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

53 ਉਮੀਦਵਾਰਾਂ ਵਲੋਂ ਡਿਊਟੀ ਜੁਆਇੰਨ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 10-04-2026
ਐੱਸ. ਏ. ਐੱਸ. ਨਗਰ, 9 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਡਰਾਈਵਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਕਰ ਅਤੇ ਆਬਕਾਰੀ ਵਿਭਾਗ ਵਿਚ ਸਿਲੈਕਟ ਹੋਏ 53 ਡਰਾਈਵਰ ਉਮੀਦਵਾਰਾਂ ਵਲੋਂ ਡਿਊਟੀ ਜੁਆਇੰਨ ਕਰਵਾਉਣ ਦੀ ਮੰਗ ਨੂੰ ਲੈ ਕੇ ਮੁਹਾਲੀ ਸਥਿਤ ਕਰ ਅਤੇ ਆਬਕਾਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਰਾਈਵਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਰਣਧੀਰ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਤੇ ਸੁਧੀਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਨ੍ਹਾਂ ਦੀ ਲਿਖਤੀ ਪ੍ਰੀਖਿਆ ਮਾਰਚ 2018 ਵਿਚ ਲਈ ਗਈ ਸੀ, ਜਿਸ ਦਾ ਨਤੀਜਾ ਆਉਣ ਉਪਰੰਤ ਸਾਲ 2020 ਵਿਚ ਉਨ੍ਹਾਂ ਦੀ ਕਾਊਾਸਲਿੰਗ ਕੀਤੀ ਗਈ ਤੇ ਸਿਲੈਕਟ ਹੋਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਜਨਵਰੀ 2021 ਵਿਚ ਚੁਣੇ ਗਏ ਉਮੀਦਵਾਰਾਂ ਤੋਂ ਗੱਡੀ ਚਲਵਾ ਕੇ ਡਰਾਈਵਰੀ ਟ੍ਰਾਇਲ ਲਿਆ ਗਿਆ, ਪਰੰਤੂ ਉਸ ਤੋਂ ਬਾਅਦ ਵਿਭਾਗ ਵਲੋਂ ਇਸ ਭਰਤੀ ਦੀ ਕੋਈ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਸੰਬੰਧੀ ਪਤਾ ਕਰਨ 'ਤੇ ਵਿਭਾਗ ਵਲੋਂ ਇਹ ਅਸਾਮੀਆਂ ਖ਼ਤਮ ਕਰਨ ਦੀ ਗੱਲ ਕਹੀ ਗਈ, ਜਿਸ ਤੋਂ ਬਾਅਦ ਸਿਲੈਕਟ ਹੋਏ ਉਮੀਦਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿਚ ਗੁਹਾਰ ਲਗਾਈ ਅਤੇ ਹਾਈਕੋਰਟ ਨੇ 28 ਫਰਵਰੀ 2024 ਵਿਚ ਸਿਲੈਕਟ ਹੋਏ ਉਮੀਦਵਾਰਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਸੀ | ਉਨÉਾਂ ਦੱਸਿਆ ਕਿ 13 ਫਰਵਰੀ 2025 ਨੂੰ ਪੰਜਾਬ ਮੰਤਰੀ ਮੰਡਲ ਵਲੋਂ 53 ਅਸਾਮੀਆਂ ਨੂੰ ਮਨਜ਼ੂਰੀ ਦੇ ਕੇ ਮੁੜ ਬਹਾਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਵਿਭਾਗ ਨੇ 18 ਮਈ 2025 ਨੂੰ ਸਿਲੈਕਟ ਹੋਏ ਡਰਾਈਵਰਾਂ ਨੂੰ ਪੁਲਿਸ ਵੈਰੀਫਿਕੇਸ਼ਨ ਅਤੇ ਦਸਤਾਵੇਜ਼ਾਂ ਦੀ ਜਾਂਚ ਲਈ ਬੁਲਾਇਆ ਸੀ | ਉਨ੍ਹਾਂ ਦੱਸਿਆ ਕਿ ਭਰਤੀ ਤੇ ਸਾਰੇ ਪੜਾਅ ਅਪ੍ਰੈਲ 2025 ਵਿਚ ਪੂਰੇ ਕਰ ਲੈਣ ਦੇ ਬਾਵਜੂਦ ਇਕ ਸਾਲ ਹੋਰ ਬੀਤ ਜਾਣ ਬਾਅਦ ਵੀ 53 ਡਰਾਈਵਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਜੁਆਇੰਨ ਕਰਵਾਉਣ ਦੀ ਥਾਂ ਝੂਠੇ ਲਾਰੇ ਲਗਾ ਕੇ ਖੱਜਲ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐਮ. ਸਟਾਰ ਐਪ ਅਧਿਆਪਕਾਂ ਲਈ ਬਣੀ ਸਿਰਦਰਦੀ : ਜੀ. ਟੀ. ਯੂ. ਅਧੂਰੇ ਐਪ ਕਰਕੇ ਬੱਚਿਆਂ ਦੀ ਪੜ੍ਹਾਈ 'ਤੇ ਪੈ ਰਿਹੈ ਮਾੜਾ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਫ਼ੈਸ਼ਨ ਸ਼ੋਅ 'ਚ ਵਿਦਿਆਰਥੀਆਂ ਦੁਆਰਾ ਕੱਪੜਿਆਂ ਦਾ ਪ੍ਰਦਰਸ਼ਨ <br/>
Ad Position 24