13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

6.56 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਸੈਕਟਰ 49 ਪੁਲਿਸ ਵਲੋਂ 6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ ਨੌਜਵਾਨ | ਤਸਵੀਰ : ਗੁਰਿੰਦਰ ਸਿੰਘ <br/> 13-04-2026
ਚੰਡੀਗੜ੍ਹ, 12 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ 49 ਥਾਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਪੁਲਿਸ ਤੋਂ ਹਾਸਲ ਮੁਤਾਬਕ ਐਸ.ਆਈ. ਕਿਰਨ ਪਾਲ ਦੇ ਬਿਆਨਾਂ 'ਤੇ ਐਨ.ਡੀ.ਪੀ.ਐਸ ਐਕਟ ਤਹਿ ਤਹਿਤ ਧਾਰਾ 21 ਅਤੇ 22 ਅਧੀਨ ਐਫ਼.ਆਈ.ਆਰ ਦਰਜ਼ ਕੀਤਾ ਗਿਆ | ਪੁਲਿਸ ਵਲੋਂ ਦੋਸ਼ੀ ਪਾਸੋਂ ਹੈਰੋਇਨ ਅਤੇ ਮੈਥਾਕੁਆਲੋਨ ਦਾ 6.56 ਗ੍ਰਾਮ ਮਿਸ਼ਰਨ ਬਰਾਮਦ ਕੀਤਾ ਗਿਆ ਹੈ | ਪੁਲਿਸ ਟੀਮ ਸੈਕਟਰ 50 ਦੇ ਜੰਗਲਾਤੀ ਇਲਾਕੇ 'ਚ ਪੈਟਰੋਿਲੰਗ ਦੌਰਾਨ ਟਿਊਬਵੈੱਲ ਨੇੜੇ ਪਹੁੰਚੀ ਤਾਂ ਇਕ ਨੌਜਵਾਨ ਸੈਕਟਰ 50 ਏ.ਬੀ. ਮੋੜ ਵਲੋਂ ਆਉਂਦਾ ਦਿਖਾਈ ਦਿੱਤਾ | ਪੁਲਿਸ ਨੂੰ ਦੇਖਦੇ ਹੀ ਉਹ ਮੁੜ ਗਿਆ ਅਤੇ ਤੇਜ਼ੀ ਨਾਲ ਤੁਰਨ ਲੱਗ ਪਿਆ, ਜਿਸ 'ਤੇ ਸ਼ੱਕ ਹੋਣ 'ਤੇ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਕਾਬੂ ਕਰ ਲਿਆ | ਕਾਬੂ ਕੀਤੇ ਜਾਣ ਦੌਰਾਨ ਉਸ ਨੇ ਆਪਣੀ ਜੇਬ 'ਚੋਂ ਇਕ ਸਫ਼ੈਦ ਲਿਫ਼ਾਫ਼ਾ ਸੁੱਟਣ ਦੀ ਕੋਸ਼ਿਸ਼ ਕੀਤੀ | ਤਲਾਸ਼ੀ ਦੌਰਾਨ ਉਸ ਲਿਫ਼ਾਫ਼ੇ 'ਚੋਂ 6.56 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ ਅਤੇ ਮੈਥਾਕੁਆਲੋਨ ਦਾ ਮਿਸ਼ਰਣ) ਬਰਾਮਦ ਹੋਇਆ | ਪੁੱਛਗਿੱਛ ਦੌਰਾਨ ਦੋਸ਼ੀ ਦੀ ਪਹਿਚਾਣ ਸੈਕਟਰ 52 ਦੇ ਪਿੰਡ ਕਜ਼ਹੇੜੀ ਦੇ ਰਹਿਣ ਵਾਲੇ ਅਰਜੁਨ ਕੁਮਾਰ (18 ਸਾਲ) ਵਜੋਂ ਹੋਈ | ਪੁਲਿਸ ਵਲੋਂ ਬਰਾਮਦ ਨਸ਼ੀਲੇ ਪਦਾਰਥ ਨੂੰ ਕਬਜ਼ੇ 'ਚ ਲੈ ਕੇ ਮਾਲਖਾਨੇ 'ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਸੁਰਾਗ ਵੀ ਖੰਘਾਲੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਵਿਰਸੇ ਤੋਂ ਅਜੋਕੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਲੋੜ- ਖੁੱਡੀਆਂ ਅਗਲੀ ਖ਼ਬਰ ਐਫ. ਸੀ. ਆਈ. ਦੀ ਕੇਂਦਰੀ ਟੀਮ ਵਲੋਂ ਲਾਲੜੂ ਅਨਾਜ ਮੰਡੀ ਦਾ ਦੌਰਾ <br/>
Ad Position 24