13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜੜ੍ਹਾਂ ਨਾਲ ਜੁੜੋ ਸੰਸਥਾ ਵਲੋਂ ਨਾਰੀ ਸ਼ਕਤੀ ਵੰਦਨ ਐਕਟ ਦਾ ਸਵਾਗਤ <br/>

Ad Position 21
No active advertisement
ਜ਼ੀਰਕਪੁਰ 'ਚ ਕਰਵਾਏ ਪ੍ਰੋਗਰਾਮ ਦੌਰਾਨ ਜੜ੍ਹਾਂ ਨਾਲ ਜੁੜੋ ਸੰਸਥਾ ਦੇ ਮੈਂਬਰ | ਤਸਵੀਰ : ਹੈਪੀ ਪੰਡਵਾਲਾ <br/> 13-04-2026
ਜ਼ੀਰਕਪੁਰ, 12 ਅਪ੍ਰੈਲ (ਹੈਪੀ ਪੰਡਵਾਲਾ)-ਸਮਾਜ ਸੇਵੀ ਸੰਸਥਾ 'ਜੜ੍ਹਾਂ ਨਾਲ ਜੁੜੋ' ਦੀ ਪ੍ਰਧਾਨ ਏਕਤਾ ਨਾਗਪਾਲ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਹਾਲ ਹੀ 'ਚ ਪਾਸ ਹੋਏ ਨਾਰੀ ਸ਼ਕਤੀ ਵੰਦਨ ਐਕਟ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ | ਸੰਸਥਾ ਨੇ ਇਸ ਕਾਨੂੰਨ ਨੂੰ ਵਿਕਸਿਤ ਭਾਰਤ ਵੱਲ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਮਹਿਲਾਵਾਂ ਨੂੰ 33 ਫ਼ੀਸਦੀ ਰਿਜ਼ਰਵੇਸ਼ਨ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਮਜ਼ਬੂਤ ਹੋਵੇਗੀ | ਉਕਤ ਪ੍ਰੋਗਰਾਮ ਦੌਰਾਨ ਵਿਸਾਖੀ ਦਾ ਤਿਉਹਾਰ ਵੀ ਖੁਸ਼ੀਆਂ ਨਾਲ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ ਮਹਿਲਾਵਾਂ ਨੇ ਭਾਗ ਲਿਆ ਅਤੇ ਐਕਟ ਦਾ ਸਮਰਥਨ ਕੀਤਾ | ਇਸ ਮੌਕੇ ਹਾਜ਼ਰ ਮਹਿਲਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਮਹਿਲਾਵਾਂ ਦੀ ਤਰੱਕੀ ਨੂੰ ਸੁਰੱਖਿਆ, ਸਿੱਖਿਆ, ਸਿਹਤ, ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੇਤ ਹਰ ਖੇਤਰ 'ਚ ਤਰਜੀਹ ਦਿੱਤੀ ਗਈ ਹੈ | ਉਨ੍ਹਾਂ ਅਨੁਸਾਰ ਇਹ ਕਦਮ ਮਹਿਲਾ ਸਸ਼ਕਤੀਕਰਨ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ ਵਾਲਾ ਸਾਬਿਤ ਹੋਵੇਗਾ | ਉਕਤ ਪ੍ਰੋਗਰਾਮ ਵਿਚ ਵਿਨੀ ਪਰਾਸ਼ਰ, ਸੁਨੀਤਾ ਰਾਣਾ, ਗੀਤਾ ਸ਼ਾਹ ਖੰਨਾ, ਆਰਸ਼ੀ ਪੰਘਾਲ, ਸੁਮਨ ਰਾਣੀ, ਸ਼ਸ਼ੀ ਚੱਡਾ, ਸ਼ਸ਼ੀ ਵਰਮਾ, ਰੁਪਾਲੀ, ਸ਼ਿਵਾਨੀ ਦੁਆ, ਆਭਾ ਸ਼ੁਕਲਾ, ਪੱਲਵੀ ਪਿੰਗੇ, ਮੇਘਾ, ਜਾਨਵੀ, ਈਰਾ, ਅਨੁਸ਼ਾ, ਸੁਸ਼ਮਾ ਮਿੱਤਲ, ਰੇਖਾ ਸ਼ਰਮਾ, ਸਰੋਜ ਰਾਣੀ ਤੇ ਪਾਇਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਰਾਜ ਮੰਤਰੀ ਨੂੰ ਦਿੱਤਾ ਮੰਗ ਪੱਤਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ... ਅਗਲੀ ਖ਼ਬਰ ਗਲੋਬਲ ਵਿਜ਼ਡਮ ਸਕੂਲ ਵਿਖੇ 'ਲਿੰਗ ਸੰਵੇਦਨਸ਼ੀਲਤਾ' ਵਿਸ਼ੇ 'ਤੇ ਅਧਿਆਪਕਾਂ ਲਈ ਵਿਸ਼ੇਸ਼ ਸੈਸ਼ਨ <br/>
Ad Position 24