12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰੇਲਵੇ ਰਾਜ ਮੰਤਰੀ ਨੂੰ ਦਿੱਤਾ ਮੰਗ ਪੱਤਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਚਿੱਤਰ ਅਤੇ ਜੀਵਨ ਬਿਉਰਾ ਲਗਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 13-04-2026
ਐੱਸ. ਏ. ਐੱਸ. ਨਗਰ, 12 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਮੁਹਾਲੀ ਦੇ ਇਕ ਵਫ਼ਦ ਵਲੋਂ ਰਵਨੀਤ ਸਿੰਘ ਬਿੱਟੂ ਰੇਲਵੇ ਰਾਜ ਮੰਤਰੀ ਭਾਰਤ ਸਰਕਾਰ ਨਾਲ ਮੁਲਾਕਾਤ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਸੰਸਥਾ ਵਲੋਂ ਰਾਜ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ 'ਸਾਹਿਬਜ਼ਾਦਾ ਅਜੀਤ ਸਿੰਘ ਜੀ' ਦੇ ਨਾਂਅ 'ਤੇ ਵਸਿਆ ਹੋਇਆ ਹੈ | ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ 'ਤੇ ਖਾਲੀ ਪਈ ਥਾਂ ਨੂੰ ਕਿਸੇ ਆਰਕੀਟੈਕਟ ਤੋਂ ਡਿਜ਼ਾਈਨ ਕਰਵਾ ਕੇ ਇਸ ਦੇ ਮੁੱਖ ਦੁਆਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਕੰਧ ਚਿੱਤਰ ਸੁਸ਼ੋਭਿਤ ਕੀਤਾ ਜਾਵੇ ਅਤੇ ਮਹਾਨ ਕੁਰਬਾਨੀ ਬਾਰੇ ਜੀਵਨ ਬਿਉਰਾ ਲਿਖਿਆ ਜਾਵੇ ਤਾਂ ਜੋ ਇਸ ਰੇਲਵੇ ਸਟੇਸ਼ਨ 'ਤੇ ਬਾਹਰਲੇ ਸੂਬਿਆਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਲੱਗ ਸਕੇ | ਇਸ ਮੌਕੇ ਰਾਜ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ ਨੂੰ ਵਧੀਆ ਢੰਗ ਨਾਲ ਵਿਕਸਿਤ ਕਰਦੇ ਹੋਏ ਇਸ ਜਗ੍ਹ੍ਹਾ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਚਿੱਤਰ ਅਤੇ ਜੀਵਨ ਬਿਉਰਾ ਸੁਸ਼ੋਭਿਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਹਿ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਪਿ੍ੰਸੀਪਲ ਜਸਵਿੰਦਰ ਸਿੰਘ ਖੁਣਖੁਣ ਅਤੇ ਬਲਿੰਦਰ ਸਿੰਘ ਸਹਾਇਕ ਡਾਇਰੈਕਟਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਸਰੋਤਿਆਂ ਨਾਲ ਕੀਤੀਆਂ ਦਿਲ ਖ਼ੋਲ੍ਹ ਕੇ ਗੱਲਾਂ ਨਵਦੀਪ ਗਿੱਲ ਵਲੋਂ ਸ਼ਮਸ਼ੇਰ ਸੰਧੂ ਨਾ... ਅਗਲੀ ਖ਼ਬਰ ਜੜ੍ਹਾਂ ਨਾਲ ਜੁੜੋ ਸੰਸਥਾ ਵਲੋਂ ਨਾਰੀ ਸ਼ਕਤੀ ਵੰਦਨ ਐਕਟ ਦਾ ਸਵਾਗਤ <br/>
Ad Position 24