12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਸਰੋਤਿਆਂ ਨਾਲ ਕੀਤੀਆਂ ਦਿਲ ਖ਼ੋਲ੍ਹ ਕੇ ਗੱਲਾਂ ਨਵਦੀਪ ਗਿੱਲ ਵਲੋਂ ਸ਼ਮਸ਼ੇਰ ਸੰਧੂ ਨਾਲ ਰਚਾਇਆ ਸੰਵਾਦ

Ad Position 21
No active advertisement
ਅਜੀਤ ਡੈਸਕ 13-04-2026
ਚੰਡੀਗੜ੍ਹ, 12 ਅਪ੍ਰੈਲ (ਅਜਾਇਬ ਸਿੰਘ ਔਜਲਾ) – ਪੰਜਾਬੀ ਗੀਤਕਾਰੀ 'ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਵਲੋਂ 'ਯਾਰ ਬੋਲਦਾ' ਨਾਮੀ ਸਮਾਰੋਹ ਦੌਰਾਨ ਸਰੋਤਿਆਂ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ | ਦੂਜੇ ਪਾਸੇ ਖੇਡ ਲੇਖਕ ਨਵਦੀਪ ਗਿੱਲ ਵਲੋਂ ਸ਼ਮਸ਼ੇਰ ਸੰਧੂ ਨਾਲ ਰਚਾਇਆ ਰੋਚਕ ਸੰਵਾਦ ਵੀ ਸਰੋਤਿਆਂ 'ਚ ਖਿੱਚ ਦਾ ਕੇਂਦਰ ਬਣਿਆ ਰਿਹਾ | ਇਹ ਸਮਾਰੋਹ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਰੋਹ 'ਚ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਸ਼ਮਸ਼ੇਰ ਸੰਧੂ ਨਾਲ ਖੁੱਲ੍ਹੀਆਂ ਗੱਲਾਂ ਦਾ ਪਿੜ ਸਜਾਇਆ | ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਵਿਚ ਸ਼ਮਸ਼ੇਰ ਸੰਧੂ ਦਾ ਨਾਮ ਉਸ ਸੁਚੱਜੀ ਲਿਖਤ ਦੀ ਨੁਮਾਇੰਦਗੀ ਕਰਦਾ ਹੈ ਜੋ ਸਾਹਿਤਕ ਚਾਸ਼ਨੀ ਵਿਚ ਸੱਭਿਆਚਾਰਕ ਗੀਤ ਲਿਖਦਾ ਹੈ | ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਅੱਜ ਦੀ ਮਹਿਫ਼ਲ ਵਿਚ ਅੱਧੀ ਸਦੀ ਦਾ ਇਤਿਹਾਸ ਅੱਖਾਂ ਅੱਗੇ ਪੇਸ਼ ਕਰ ਪ੍ਰਮੁੱਖ ਸਾਹਿਤਕਾਰਾਂ ਤੇ ਫ਼ਨਕਾਰਾਂ ਦੀ ਯਾਦ ਮਨਾਂ ਵਿਚ ਤਾਜ਼ਾ ਕਰ ਛੱਡੀ ਹੈ | ਸੁਖਵਿੰਦਰ ਸਿੱਧੂ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਮਿਆਰੀ ਗੀਤਕਾਰੀ ਨਾਲ ਇਸ ਵਿਧਾ ਨੂੰ ਨਵੀਂ ਸੇਧ ਦਿੱਤੀ, ਜਿਸ ਨਾਲ ਮਰਹੂਮ ਪ੍ਰਸਿੱਧ ਗਾਇਕ ਸੁਰਜੀਤ ਬਿੰਦਰਖੀਆ ਅਤੇ ਸਤਵਿੰਦਰ ਬਿੱਟੀ ਸਣੇ ਕਈ ਗਾਇਕਾਂ ਨੇ ਬੇਹਤਰੀਨ ਕਾਮਯਾਬੀ ਹਾਸਿਲ ਕੀਤੀ | ਆਪਣੀ ਸੁਰੀਲੀ ਆਵਾਜ਼ ਵਿਚ ਸ਼ਮਸ਼ੇਰ ਸੰਧੂ ਦਾ ਗੀਤ 'ਪੇਕੇ ਹੁੰਦੇ ਮਾਵਾਂ ਨਾਲ' ਸੁਣਾ ਕੇ ਮਨਦੀਪ ਕੌਰ ਮਰਾੜ੍ਹ ਨੇ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ | ਸੂਤਰਧਾਰ ਦੀ ਭੂਮਿਕਾ ਵਿਚ ਨਵਦੀਪ ਗਿੱਲ ਨੇ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦੀ ਹਰ ਭੂਮਿਕਾ ਬੜੀ ਸ਼ਿੱਦਤ ਨਾਲ ਨਿਭਾਈ | ਅਧਿਆਪਕ ਵਜੋਂ ਕਿੱਤਾ ਸ਼ੁਰੂ ਕਰਨ ਮਗਰੋਂ ਉਹਨਾਂ ਆਪਣੇ ਆਪ ਨੂੰ ਪੱਤਰਕਾਰ ਵਜੋਂ ਸਥਾਪਿਤ ਕੀਤਾ ਤੇ 30 ਸਾਲ ਇੱਕ ਅਦਾਰੇ ਨਾਲ ਜੁੜੇ ਰਹੇ | ਸ਼ਮਸ਼ੇਰ ਸੰਧੂ ਦੇ 500 ਤੋਂ ਵੱਧ ਗੀਤ 80 ਤੋਂ ਵੱਧ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ ਤੇ ਹੁਣ ਤੱਕ ਉਨ੍ਹਾਂ ਦੀਆਂ 68 ਐਲਬਮ ਰਿਲੀਜ਼ ਹੋਈਆਂ ਹਨ | ਇਸ ਮੌਕੇ ਸੰਧੂ ਨੇ ਪੰਜਾਬ ਦੇ ਲਗਭਗ ਸਾਰੇ ਨਾਮਵਰ ਕਵੀਆਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਜ਼ੁਬਾਨੀ ਯਾਦ ਸਨ, ਸਾਂਝੀਆਂ ਕੀਤੀਆਂ | ਇਸ ਮੌਕੇ ਦਵਿੰਦਰ ਕੌਰ ਢਿੱਲੋਂ, ਬਲਕਾਰ ਸਿੱਧੂ, ਡਾ. ਗੁਰਮਿੰਦਰ ਸਿੱਧੂ, ਸੰਜੀਵਨ ਸਿੰਘ, ਕਮਲ ਦੁਸਾਂਝ, ਕਵਿੱਤਰੀ ਸੁਖਵਿੰਦਰ ਅੰਮਿ੍ਤ, ਗਾਇਕ ਸੂਫ਼ੀ ਬਲਬੀਰ, ਅਦਾਕਾਰ ਦਰਸ਼ਨ ਅÏਲਖ, ਬਲਜੀਤ ਬੱਲੀ, ਜੈ ਸਿੰਘ ਛਿੱਬਰ, ਜਗਤਾਰ ਭੁੱਲਰ, ਦਵਿੰਦਰ ਪਾਲ, ਹਰਬੰਸ ਸੋਢੀ, ਕਮਲਜੀਤ ਬਣਵੈਤ, ਕੇ. ਪੀ. ਸਿੰਘ, ਸੁਸ਼ੀਲ ਦੁਸਾਂਝ, ਅਵਤਾਰ ਭੰਵਰਾ, ਕੈਪਟਨ ਨਰਿੰਦਰ ਸਿੰਘ ਆਈ. ਏ. ਐਸ (ਰਿਟਾ.), ਡਾ. ਸ਼ਿੰਦਰਪਾਲ, ਡਾ. ਲਾਭ ਸਿੰਘ ਖੀਵਾ, ਡਾ. ਬਲਦੇਵ ਸਿੰਘ ਖਹਿਰਾ, ਪਾਲ ਅਜਨਬੀ, ਮਨਜੀਤ ਮੀਤ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ ਤੋਂ ਇਲਾਵਾ ਯਾਦਵਿੰਦਰ ਸਿੱਧੂ, ਭੱਟੀ ਭੜੀਵਾਲਾ, ਸਿਮਰਜੀਤ ਗਰੇਵਾਲ, ਪਰਵਿੰਦਰ ਸਿੰਘ, ਰਜਿੰਦਰ ਕੌਰ ਸਰਾਂ, ਰਾਜ ਸਮੱਧਰ, ਜਸਵਿੰਦਰ ਜੱਸੀ, ਧਿਆਨ ਕਾਹਲੋਂ, ਦਰਸ਼ਨ ਤਿਉਣਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਸੁਰਜੀਤ ਧੀਰ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਵਿੰਦਰ ਮਾਝੀ, ਸੁਰਜੀਤ ਸੁਮਨ, ਡਾ. ਕਮਲਜੀਤ ਕੌਰ, ਸਮਰੀਨ ਕੌਰ, ਸੁਖਵਿੰਦਰ ਆਹੀ, ਸੁਖਵਿੰਦਰ ਸਰਾਓ, ਸ਼ੀਨੂ ਵਾਲੀਆ, ਮਲਕੀਅਤ ਸਿੰਘ ਅÏਜਲਾ, ਰਾਖੀ ਬਾਲਾਸੁਬਰਾਮਨੀਅਮ, ਗੁਰਮੇਲ ਸਿੰਘ ਆਦਿ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਘਰ ਦਾ ਤਾਲਾ ਤੋੜ ਭਾਰਤੀ ਕਰੰਸੀ ਅਤੇ ਗਹਿਣੇ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ ਦੋਸ਼ੀ ਪਾਸੋਂ ਪੰਜੇਬਾਂ ਅਤੇ ਭਾਰਤੀ ਕਰੰਸੀ... ਅਗਲੀ ਖ਼ਬਰ ਰੇਲਵੇ ਰਾਜ ਮੰਤਰੀ ਨੂੰ ਦਿੱਤਾ ਮੰਗ ਪੱਤਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ...
Ad Position 24