12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਘਰ ਦਾ ਤਾਲਾ ਤੋੜ ਭਾਰਤੀ ਕਰੰਸੀ ਅਤੇ ਗਹਿਣੇ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ ਦੋਸ਼ੀ ਪਾਸੋਂ ਪੰਜੇਬਾਂ ਅਤੇ ਭਾਰਤੀ ਕਰੰਸੀ ਦੇ 29 ਪੁਰਾਣੇ ਅਤੇ ਨਵੇਂ ਸਿੱਕੇ ਵੀ ਬਰਾਮਦ <br/>

Ad Position 21
No active advertisement
ਅਜੀਤ ਡੈਸਕ 13-04-2026
ਚੰਡੀਗੜ੍ਹ, 12 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਸੈਕਟਰ 39 ਥਾਣਾ ਪੁਲਿਸ ਨੇ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਹ ਕਾਰਵਾਈ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚੱਲ ਰਹੀ ਖ਼ਾਸ ਮੁਹਿੰਮ ਤਹਿਤ ਕੀਤੀ ਗਈ ਹੈ | ਥਾਣਾ ਸੈਕਟਰ 39 ਦੇ ਐਸ.ਐਚ.ਓ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਚੰਡੀਗੜ੍ਹ ਦੇ ਸੈਕਟਰ 52 ਦੇ ਰਹਿਣ ਵਾਲੇ ਮੁਲਜ਼ਮ ਮਿੰਟੂ (38 ਸਾਲ) ਨੂੰ ਗਿ੍ਫ਼ਤਾਰ ਕੀਤਾ ਹੈ | ਸੈਕਟਰ 41 ਦੀ ਰਹਿਣਾ ਵਾਲੀ ਜੋਤੀ ਸ਼ਰਮਾ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ਼ 305(ਏ), 331(3) ਅਤੇ 317(2) ਬੀ.ਐਨ.ਐਸ. ਅਧੀਨ ਐਫ਼.ਆਈ.ਆਰ ਦਰਜ ਕੀਤੀ ਗਈ ਸੀ | ਸ਼ਿਕਾਇਤਕਰਤਾ ਦੇ ਅਨੁਸਾਰ 6 ਅਪ੍ਰੈਲ ਨੂੰ ਸਵੇਰੇ ਕਰੀਬ 8:30 ਵਜੇ ਉਹ ਆਪਣੇ ਪਤੀ ਨਾਲ ਘਰ ਤੋਂ ਰੁਟੀਨ ਕੰਮ ਲਈ ਗਈ ਸੀ | ਸ਼ਾਮ ਕਰੀਬ 6 ਵਜੇ ਵਾਪਸੀ 'ਤੇ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਟੁੱਟਿਆ ਹੋਇਆ ਸੀ | ਘਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਪੰਜ ਜੋੜੇ ਚਾਂਦੀ ਦੇ ਪੰਜੇਬਾਂ, ਕੁਝ ਪੁਰਾਤਨ ਚਾਂਦੀ ਦੇ ਸਿੱਕੇ ਅਤੇ ਭਾਰਤੀ ਕਰੰਸੀ ਦੇ ਪੁਰਾਣੇ ਸਿੱਕੇ ਚੋਰੀ ਹੋ ਚੁੱਕੇ ਹਨ | ਤਫਤੀਸ਼ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਪੰਜ ਜੋੜੇ ਚਾਂਦੀ ਦੇ ਪੰਜੇਬ ਅਤੇ ਵੱਖ-ਵੱਖ ਭਾਰਤੀ ਕਰੰਸੀ ਦੇ 29 ਪੁਰਾਣੇ ਅਤੇ ਨਵੇਂ ਸਿੱਕੇ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ | ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਪਹਿਲਾਂ ਵੀ ਅਪਰਾਧਕ ਮਾਮਲੇ 'ਚ ਸ਼ਾਮਿਲ ਰਹਿ ਚੁੱਕਾ ਹੈ | ਉਸ ਖ਼ਿਲਾਫ਼ ਸਾਲ 2006 'ਚ ਥਾਣਾ ਸੈਕਟਰ 34 ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 457 ਅਤੇ 380 ਤਹਿਤ ਮਾਮਲਾ ਦਰਜ ਹੈ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਸਿਲਵਰ ਸਿਟੀ ਨੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਸਰੋਤਿਆਂ ਨਾਲ ਕੀਤੀਆਂ ਦਿਲ ਖ਼ੋਲ੍ਹ ਕੇ ਗੱਲਾਂ ਨਵਦੀਪ ਗਿੱਲ ਵਲੋਂ ਸ਼ਮਸ਼ੇਰ ਸੰਧੂ ਨਾ...
Ad Position 24