12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਕਾਲੀ ਆਗੂਆਂ ਦਾ ਮੁੜ ਦੋਸ਼ੀ ਆਗੂਆਂ ਦੀ ਈਨ ਮੰਨਣ ਨਾਲ ਸਵਾਰਥੀ ਚਿਹਰਾ ਹੋਇਆ ਨੰਗਾ : ਆਗੂ <br/>

Ad Position 21
No active advertisement
ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਮਨਦੀਪ ਸਿੰਘ ਖਿਜ਼ਰਾਬਾਦ ਤੇ ਰਵਿੰਦਰ ਸਿੰਘ ਵਜੀਦਪੁਰ ਗੱਲਬਾਤ ਕਰਦੇ ਹੋਏ | ਤਸਵੀਰ : ਕੁਲਵੰਤ ਸਿੰਘ ਧੀਮਾਨ <br/> 13-04-2026
ਮਾਜਰੀ, 12 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਹੋਰ ਪੰਥ ਵਿਰੋਧੀ ਕੰਮਾਂ ਕਾਰਨ ਬਾਦਲ ਧੜੇ ਨੂੰ ਛੱਡ ਕੇ ਇਕੱਠੇ ਹੋਏ ਅਕਾਲੀ ਆਗੂਆਂ ਦਾ ਮਕਸਦ ਨਿੱਜੀ ਸੀ ਨਾ ਕਿ ਸਿੱਖ ਪੰਥ ਦੇ ਸਿਧਾਂਤਾਂ ਦੀ ਰਾਖੀ ਕਰਨਾ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲੋਕ-ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਮਨਦੀਪ ਸਿੰਘ ਖਿਜ਼ਰਾਬਾਦ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਕਿਹਾ ਕਿ ਅਕਾਲੀ ਦਲ ਪੰਥ ਤੇ ਪੰਜਾਬ ਦੇ ਹਿੱਤਾਂ 'ਤੇ ਪਹਿਰਾ ਦੇਣ ਵਾਲੀ ਇਕੋ ਇਕ ਪਾਰਟੀ ਸੀ, ਪਰ ਪਿਛਲੇਂ ਸਮੇਂ ਦੌਰਾਨ ਇਕ ਪਰਿਵਾਰ ਨੇ ਸ਼ੋ੍ਰਮਣੀ ਅਕਾਲੀ ਦਲ 'ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਗੁਰਮਤਿ ਵਿਰੋਧੀ ਕਾਰਜ ਕੀਤੇ ਸਨ | ਅਜਿਹੇ ਹਾਲਾਤ 'ਚ ਪੰਥਕ ਸਿਧਾਤਾਂ ਨੂੰ ਕਾਇਮ ਰੱਖਣ ਦੇ ਨਾਂਅ 'ਤੇ ਕੁਝ ਆਗੂ ਅਕਾਲੀ ਦਲ (ਬਾਦਲ) ਤੋਂ ਅਲੱਗ ਹੋ ਗਏ ਸਨ, ਜਿਸ ਨਾਲ ਲੋਕਾਂ ਨੂੰ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਦੀ ਆਸ ਬੱਝੀ ਸੀ, ਪਰ ਇਨ੍ਹਾਂ ਆਗੂਆਂ ਦੇ ਨਿੱਜੀ ਸਵਾਰਥ ਦਾ ਉਦੋਂ ਪਰਦਾਫਾਸ਼ ਹੋ ਗਿਆ ਜਦੋਂ ਉਹ ਮੁੜ ਸ੍ਰੀ ਗੁਰੂ ਸਾਹਿਬ ਦੀਆਂ ਬੇਅਦਬੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੀ ਬੇਕਦਰੀ ਕਰਨ ਵਾਲੇ, ਨਿਰਦੋਸ਼ ਸੰਗਤ 'ਤੇ ਗੋਲੀਆਂ ਚਲਾਉਣ ਵਾਲੇ ਅਤੇ ਪਾਖੰਡੀਆਂ ਨੂੰ ਮੁਆਫ਼ੀ ਦੇਣ ਵਾਲੇ ਦੋਸ਼ੀਆਂ ਦੇ ਪੈਰਾਂ 'ਚ ਮੁੜ ਬੈਠਣ ਲੱਗ ਪਏ |

Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ-ਸੁਲੇਮਪੁਰ ਕਲਾਂ-ਚਟੌਲੀ ਮਾਰਗ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ 'ਚ ਰੋਸ <br/> ਅਗਲੀ ਖ਼ਬਰ ਚੰਡੀਗੜ੍ਹ 'ਚ 13ਵੀਂ ਬਟਾਲੀਅਨ ਸੀ.ਆਰ.ਪੀ.ਐਫ ਹੈੱਡਕੁਆਟਰ 'ਚ ਬਹਾਦਰੀ ਦਿਵਸ ਮਨਾਇਆ <br/>
Ad Position 24