11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਾਮਲਾ ਡੇਰਾਬੱਸੀ ਦੇ ਹਸਪਤਾਲ 'ਚ ਨੌਜਵਾਨ ਦੀ ਮੌਤ ਦਾ ਪੁਲਿਸ ਨੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਕੀਤਾ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 15-04-2026
ਡੇਰਾਬੱਸੀ, 14 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਇੰਡਸ ਹਸਪਤਾਲ ਵਿਖੇ ਮੰਗਲਵਾਰ ਨੂੰ ਜ਼ੇਰੇ ਇਲਾਜ ਇਕ ਨੌਜਵਾਨ ਦੀ ਮੌਤ ਮਗਰੋਂ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐਨ. ਐਸ. 194 ਤਹਿਤ ਮਾਮਲਾ ਦਰਜ ਕਰਕੇ ਸਿਵਿਲ ਸਰਜਨ ਨੂੰ ਪੋਸਟਮਾਰਟਮ ਕਰਕੇ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਨੂੰ ਮਿ੍ਤਕ ਦੀਪਕ ਸ਼ਰਮਾ (36) ਦੇ ਪਿਤਾ ਲੋਕਿੰਦਰ ਸ਼ਰਮਾ ਵਾਸੀ ਦੀਨਾ ਨਗਰ ਪੰਜਾਬ, ਹਾਲ ਨਿਵਾਸੀ ਇਕੋ ਗ੍ਰੀਨ ਵਨ ਜੀ. ਬੀ. ਪੀ. ਡੇਰਾਬੱਸੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਲੜਕਾ ਦੀਪਕ ਇੱਥੇ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ, ਜਿਸ ਕੋਲ ਇਕ ਚਾਰ ਸਾਲ ਦਾ ਲੜਕਾ ਹੈ, ਨੂੰ 4 ਅਪ੍ਰੈਲ ਨੂੰ ਦਿਲ ਦਾ ਵਾਲ ਪਾਉਣ ਲਈ ਭਰਤੀ ਕਰਵਾਇਆ ਗਿਆ ਸੀ ਅਤੇ 6 ਅਪ੍ਰੈਲ ਨੂੰ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ | ਉਸ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦਿਮਾਗ 'ਚ ਕਲੌਟ ਆ ਗਿਆ ਹੈ ਅਤੇ ਸਿਰ ਦਾ ਆਪ੍ਰੇਸ਼ਨ ਕਰਨਾ ਪਵੇਗਾ, ਜਿਸ ਮਗਰੋਂ ਮੁੜ ਉਸ ਦਾ 9 ਅਪ੍ਰੈਲ ਨੂੰ ਆਪ੍ਰੇਸ਼ਨ ਕੀਤਾ ਗਿਆ | ਮਿ੍ਤਕ ਦੇ ਪਿਤਾ ਮੁਤਾਬਿਕ 6 ਅਪ੍ਰਰੈਲ ਨੂੰ ਪਹਿਲੇ ਆਪ੍ਰੇਸ਼ਨ ਤੋਂ ਬਾਅਦ ਉਹ ਮੁੜ ਕੇ ਹੋਸ਼ ਵਿਚ ਨਹੀਂ ਆਇਆ ਅਤੇ 13 ਅਪ੍ਰੈਲ ਨੂੰ ਆਖਰ ਉਸਦੇ ਪੁੱਤਰ ਦੀਪਕ ਸ਼ਰਮਾ ਦੀ ਮੌਤ ਹੋ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸਦੇ ਨੌਜਵਾਨ ਪੁੱਤਰ ਦੀ ਮੌਤ ਹੋਈ ਹੈ | ਉਨ੍ਹਾਂ ਦੇ ਪੁੱਤਰ ਦੀ ਮੌਤ ਮਗਰੋਂ ਇੰਡਸ ਹਸਪਤਾਲ ਵਿਖੇ ਪਰਿਵਾਰ ਵਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ | ਪੁਲਿਸ ਨੇ ਮਿ੍ਤਕ ਦੇ ਪਿਤਾ ਲੋਕਿੰਦਰ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਨ ਮਗਰੋਂ ਸਿਹਤ ਵਿਭਾਗ ਨੂੰ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਸੰਬੰਧੀ ਤਫਤੀਸ਼ ਕਰਕੇ ਰਿਪੋਰਟ ਦੇਣ ਲਈ ਸੂਚਿਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਗਲੀ ਕਾਰਵਾਈ ਸਿਹਤ ਵਿਭਾਗ ਦੀ ਰਿਪੋਰਟ ਮਗਰੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਡਾਕਟਰਾਂ ਦੇ ਬੋਰਡ ਵਲੋਂ ਦੀਪਕ ਸ਼ਰਮਾ ਦਾ ਵੀਡੀਓਗ੍ਰਾਫੀ ਰਾਹੀਂ ਪੋਸਟਮਾਟਮ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਤੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਦਫ਼ਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਖ਼ਤਮ ਕਰਵਾਈ ਅਗਲੀ ਖ਼ਬਰ ਜਨਗਣਨਾ 2027 ਲਈ ਚੰਡੀਗੜ੍ਹ ਤਿਆਰ ਪਹਿਲੇ ਪੜਾਅ ਦੀਆਂ ਤਰੀਕਾਂ ਦਾ ਐਲਾਨ <br/>
Ad Position 24