02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੁਹਾਲੀ ਸਿਟੀ ਸੈਂਟਰ ਦੀ 5ਵੀਂ ਮੰਜ਼ਿਲ ਤੋਂ ਡਿੱਗੀ ਨੌਜਵਾਨ ਲੜਕੀ ਦੀ ਜ਼ੇਰੇ ਇਲਾਜ ਹੋਈ ਮੌਤ <br/>

Ad Position 21
No active advertisement
ਅਜੀਤ ਡੈਸਕ 16-04-2026
ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੇ ਸਿਟੀ ਸੈਂਟਰ ਵਿਖੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਨੌਜਵਾਨ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਘਟਨਾ ਬੁੱਧਵਾਰ ਸਵੇਰੇ ਕਰੀਬ 10:30 ਤੋਂ 11 ਵਜੇ ਦਰਮਿਆਨ ਵਾਪਰੀ ਸੀ, ਜਿਸ ਦੌਰਾਨ ਉਕਤ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ | ਜਾਣਕਾਰੀ ਅਨੁਸਾਰ ਜ਼ਖਮੀ ਲੜਕੀ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਤੁਰੰਤ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਵਲੋਂ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਅਤੇ ਬਾਅਦ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਪੁਲਿਸ ਅਨੁਸਾਰ ਮਿ੍ਤਕ ਲੜਕੀ ਦੀ ਪਛਾਣ ਤਾਨਿਆ ਵਾਸੀ ਅੰਬਾਲਾ ਹਰਿਆਣਾ ਵਜੋਂ ਹੋਈ ਹੈ | ਪੁਲਿਸ ਨੂੰ ਮੌਕੇ ਪਰ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਉਸਦਾ ਬੈਗ ਮਿਲਿਆ, ਜਿਸ ਵਿਚ ਰੋਟੀ ਵਾਲਾ ਡੱਬਾ ਅਤੇ ਸਕੂਟੀ ਦੀ ਚਾਬੀ ਬਰਾਮਦ ਹੋਈ, ਜਦਕਿ ਹੇਠਾਂ ਪਾਰਕਿੰਗ ਵਿਚ ਖੜ੍ਹੀ ਉਸਦੀ ਐਕਟਿਵਾ ਸਕੂਟੀ ਤੋਂ ਆਧਾਰ ਕਾਰਡ ਮਿਲਣ ਨਾਲ ਪਛਾਣ ਹੋ ਸਕੀ | ਮਿ੍ਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਤਾਨਿਆ ਕੁਝ ਸਮੇਂ ਤੋਂ ਮਾਨਸਿਕ ਤਨਾਅ ਵਿਚ ਚੱਲ ਰਹੀ ਸੀ | ਉਹ ਪਹਿਲਾਂ ਵੀ ਕਈ ਨੌਕਰੀਆਂ ਬਦਲ ਚੁੱਕੀ ਸੀ ਅਤੇ ਹਾਲ ਹੀ ਵਿਚ ਉਸਨੇ ਆਪਣੀ ਮੌਜੂਦਾ ਨੌਕਰੀ ਵੀ ਛੱਡ ਦਿੱਤੀ ਸੀ | ਇਸ ਮਾਮਲੇ ਸੰਬੰਧੀ ਥਾਣਾ ਏਅਰੋਸਿਟੀ ਦੇ ਐਸ. ਐਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਸਕੂਟੀ 'ਤੇ ਸਿਟੀ ਸੈਂਟਰ ਪਹੁੰਚੀ ਸੀ, ਪਰ ਉਹ ਇਮਾਰਤ ਦੀ ਪੰਜਵੀਂ ਮੰਜ਼ਿਲ ਤੱਕ ਕਿਵੇਂ ਪਹੁੰਚੀ ਅਤੇ ਉਸਨੇ ਖੁਦ ਛਾਲ ਮਾਰੀ ਜਾਂ ਕਿਸੇ ਨੇ ਉਸ ਨੂੰ ਧੱਕਾ ਦਿੱਤਾ, ਇਸ ਬਾਰੇ ਸਾਰੇ ਪੱਖ ਜਾਂਚ ਅਧੀਨ ਹਨ | ਪੁਲਿਸ ਵਲੋਂ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ਵਾਲੀ ਥਾਂ 'ਤੇ ਪਏ ਕੂੜੇ ਦੇ ਢੇਰ ਨੂੰ ਲੱਗੀ ਅੱਗ ਅਗਲੀ ਖ਼ਬਰ 6 ਵਿਦੇਸ਼ੀ ਯੂਨੀਵਰਸਿਟੀਆਂ ਚੰਡੀਗੜ੍ਹ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਰਨਗੀਆਂ ਸਿੱਧੀ ਗੱਲਬਾਤ
Ad Position 24