ਚੰਡੀਗੜ੍ਹ, 15 ਅਪ੍ਰੈਲ (ਅ.ਬ.)- ਇਰੁਡਾਇਟਸ ਆਈ.ਬੀ.ਸੀ. ਓਪਨ ਹਾਊਸ ਸੀਰੀਜ਼ 2026 ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਆਏ ਪ੍ਰਮੁੱਖ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਨਾਲ ਸਿੱਧਾ ਜੋੜਨਾ ਹੈ ¢ ਇਸ ਸੀਰੀਜ਼ 'ਚ ਯੂਨੀਵਰਸਿਟੀ ਆਫ ਐਬਰਡੀਨ, ਇਲਿਨੋਇ ਇੰਸਟੀਚਿਊਟ ਆਫ ਟੈਕਨਾਲੋਜੀ, ਯੂਨੀਵਰਸਿਟੀ ਆਫ ਯਾਰਕ, ਵਿਕਟੋਰੀਆ ਯੂਨੀਵਰਸਿਟੀ, ਯੂਨੀਵਰਸਿਟੀ ਆਫ ਲਿਵਰਪੂਲ ਅਤੇ ਯੂਨੀਵਰਸਿਟੀ ਆਫ ਬਿ੍ਸਟਲ ਸ਼ਾਮਿਲ ਹੋਣਗੀਆਂ ¢ ਇਹ ਮੰਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈਣ, ਸੰਸਥਾਵਾਂ ਨਾਲ ਸਿੱਧੀ ਗੱਲਬਾਤ ਕਰਨ ਅਤੇ ਆਪਣੇ ਉੱਚ ਸਿੱਖਿਆ ਦੇ ਵਿਕਲਪਾਂ ਦਾ ਭਰੋਸੇ ਨਾਲ ਨਿਰੀਖਣ ਕਰਨ ਦਾ ਮÏਕਾ ਦੇਵੇਗਾ ¢ ਚੰਡੀਗੜ੍ਹ ਸੈਸ਼ਨ 18 ਅਪ੍ਰੈਲ ਨੂੰ ਜੇ.ਡਬਲਯੂ. ਮੇਰਿਓਟ 'ਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ¢ ਕਈ ਸ਼ਹਿਰਾਂ 'ਚ ਹੋ ਰਹੀ ਇਸ ਓਪਨ ਹਾਊਸ ਸੀਰੀਜ਼ ਵਿੱਚ ਫੈਕਲਟੀ ਨਾਲ ਇੰਟਰੈਕਸ਼ਨ, ਕੋਰਸਾਂ ਨਾਲ ਜੁੜੀ ਜਾਣਕਾਰੀ ਅਤੇ ਦਾਖਲੇ ਸਬੰਧੀ ਸਲਾਹ ਸੈਸ਼ਨ ਸ਼ਾਮਿਲ ਹੋਣਗੇ ¢ ਇਸ ਨਾਲ ਵਿਦਿਆਰਥੀਆਂ ਨੂੰ ਕੋਰਸ ਚੋਣ, ਯੋਗਤਾ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਸਾਫ਼ ਅਤੇ ਢੰਗ ਨਾਲ ਰਹਿਨੁਮਾਈ ਮਿਲੇਗੀ | ਮਾਪਿਆਂ ਅਤੇ ਕੌਂਸਲਰਾਂ ਨੂੰ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨਾਲ ਸਿੱਧੀ ਮੁਲਾਕਾਤ ਕਰਨ ਅਤੇ ਇੰਟਰੈਕਟਿਵ ਮੰਚਾਂ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ¢