02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਗਵੰਤ ਮਾਨ ਫ਼ਿਰ ਤੋਂ ਮੁੱਖ ਮੰਤਰੀ ਬਣਨ ਜਾ ਰਿਹੈ : ਅਨਮੋਲ ਗਗਨ ਮਾਨ

Ad Position 21
No active advertisement
16-04-2026
ਖਰੜ, 15 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)-ਬਲਾਕ ਸੰਮਤੀ ਖਰੜ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਅੱਜ ਨਵੇਂ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਹੋਈ, ਉਪਰੰਤ ਰਘਬੀਰ ਸਿੰਘ ਮੋਦੀ ਨੇ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ | ਇਸ ਸਮਾਰੋਹ 'ਚ ਖਰੜ ਹਲਕੇ ਦੀ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਸ੍ਰੀ ਚਮਕੌਰ ਸਾਹਿਬ ਹਲਦੇ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਮਾੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੇਰੇ 4 ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀਆਂ ਖ਼ਿਲਾਫ਼ ਇਕ ਵੀ ਪਰਚਾ ਦਰਜ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਵਿਰੋਧੀ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਪਰ ਮਾਸਟਰ ਦਾ ਮੁੰਡਾ ਭਗਵੰਤ ਮਾਨ ਫ਼ਿਰ ਤੋਂ ਮੁੱਖ ਮੰਤਰੀ ਬਣਨ ਜਾ ਰਿਹਾ ਹੈ | ਇਸ ਮੌਕੇ ਬਲਾਕ ਖਰੜ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ 'ਚ ਮਹਿਕਮੀਤ ਸਿੰਘ (ਬੀ. ਡੀ. ਪੀ. ਓ.), ਸੰਦੀਪ ਸਿੰਘ (ਜੇ. ਈ.), ਵਿਕਰਮ ਸਿੰਘ (ਜੇ. ਈ.), ਹਰਦੀਪ ਸਿੰਘ (ਸੈਕਟਰੀ), ਜਗਮੋਹਨ ਸਿੰਘ (ਸੈਕਟਰੀ), ਗੁਰਪ੍ਰੀਤ ਸਿੰਘ (ਸੈਕਟਰੀ) ਅਤੇ ਮਨਪ੍ਰੀਤ ਸਿੰਘ (ਟੀ. ਏ.) ਆਦਿ ਸ਼ਾਮਿਲ ਸਨ | ਇਸ ਤੋਂ ਇਲਾਵਾ ਬਲਾਕ ਸੰਮਤੀ ਦੇ ਮੈਂਬਰਾਂ 'ਚੋਂ ਪਰਮਜੀਤ ਸਿੰਘ ਬੜੀ ਕਰੌਰਾਂ, ਜਸਪਾਲ ਕੌਰ ਸਿਊਾਕ, ਜਗਮੀਤ ਸਿੰਘ ਝੰਜੇੜੀ, ਸੁਖਵਿੰਦਰ ਕੌਰ ਮੱਛਲੀ ਕਲਾਂ ਅਤੇ ਬਲਜੀਤ ਸਿੰਘ ਚੰਡਿਆਲਾ ਆਦਿ ਸਮੇਤ ਬਲਾਕ ਖਰੜ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਸ਼ੀਲਮ ਸੋਹੀ (ਸੀਨੀਅਰ ਆਗੂ), ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਖਰੜ), ਹਰੀਸ਼ ਰਾਣਾ (ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ), ਵਿਕਾਸ ਮੋਹਨ (ਪੀ. ਏ. ਟੂ ਵਿਧਾਇਕਾ ਅਨਮੋਲ ਗਗਨ ਮਾਨ), ਨਵਦੀਪ ਸਿੰਘ (ਸੰਗਠਨ ਇੰਚਾਰਜ), ਬਲਜੀਤ ਸਿੰਘ (ਮੀਡੀਆ ਇੰਚਾਰਜ), ਹਰਪ੍ਰੀਤ ਕੌਰ (ਹਲਕਾ ਕੋਆਰਡੀਨੇਟਰ), ਜਗਤਾਰ ਸਿੰਘ ਘੜੂੰਆਂ (ਪੀ. ਏ. ਟੂ ਡਾ. ਚਰਨਜੀਤ ਸਿੰਘ), ਰਾਜਵੀਰ ਸਿੰਘ ਰਾਜੀ, ਬਲਾਕ ਪ੍ਰਧਾਨ ਮਨਦੀਪ ਸਿੰਘ, ਅਮਨ, ਸੰਜੀਵ ਰਾਣਾ ਅਤੇ ਦਲਜੀਤ ਸਿੰਘ, ਨਵਦੀਪ ਸਿੰਘ ਟੋਨੀ (ਪ੍ਰਧਾਨ ਸ਼ਹਿਰੀ), ਹਰਿੰਦਰ ਸਿੰਘ (ਹਲਕਾ ਕੋਆਰਡੀਨੇਟਰ), ਦਿਲਬਾਗ ਸਿੰਘ (ਬਲਾਕ ਸੰਮਤੀ ਮੈਂਬਰ ਅਤੇ ਐਮ. ਐਲ. ਏ. ਦਫ਼ਤਰ ਇੰਚਾਰਜ), ਹਰਮੇਸ਼ ਮੇਸ਼ੀ, ਗੋਲਡੀ ਸਰਪੰਚ ਘੜੂੰਆਂ, ਰਾਮ ਸਰੂਪ (ਕੌਂਸਲਰ), ਗੋਬਿੰਦਰ ਸਿੰਘ ਚੀਮਾ (ਕੌਂਸਲਰ), ਜਸਵੀਰ ਸਿੰਘ (ਕੌਂਸਲਰ), ਮੰਗਾ ਰਾਣਾ ਤਿਊੜ, ਮਨਦੀਪ ਸਿੰਘ (ਐੱਸ. ਸੀ. ਵਿੰਗ ਦੇ ਜ਼ਿਲ੍ਹਾ ਇੰਚਾਰਜ) ਅਤੇ ਗੁਰਦੀਪ ਕੌਰ (ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਖਰੜ) ਸਮੇਤ ਕਈ ਹੋਰ ਪਾਰਟੀ ਆਗੂ ਅਤੇ ਸਥਾਨਕ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 6 ਵਿਦੇਸ਼ੀ ਯੂਨੀਵਰਸਿਟੀਆਂ ਚੰਡੀਗੜ੍ਹ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਰਨਗੀਆਂ ਸਿੱਧੀ ਗੱਲਬਾਤ ਅਗਲੀ ਖ਼ਬਰ ਲੋਕਾਂ ਨੇ ਹੁਣ 'ਆਪ' ਸਰਕਾਰ ਨੂੰ ਬਦਲਣ ਦਾ ਮਨ ਬਣਾ ਲਿਆ : ਕੰਗ
Ad Position 24