ਮੁੱਲਾਂਪੁਰ ਗਰੀਬਦਾਸ, 15 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਨਿਊ ਚੰਡੀਗੜ੍ਹ ਵਿਖੇ ਇਲਾਕੇ ਦੇ ਕਾਂਗਰਸੀ ਵਰਕਰਾਂ ਨਾਲ ਇਕ ਭਰਵੀਂ ਮੀਟਿੰਗ ਕਰਦਿਆਂ ਇਲਾਕੇ 'ਚ ਪਾਰਟੀ ਦੀਆਂ ਗਤੀਵਿਧੀਆਂ ਅਤੇ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਬਦਲਾਓ' ਦਾ ਝੂਠਾ ਨਾਅਰਾ ਲਗਾ ਕੇ ਸੱਤਾ 'ਚ ਆਈ ਸੀ ਅਤੇ ਇਸ ਸਰਕਾਰ ਨੇ ਹਲਕਾ ਖਰੜ ਦੀ ਹਾਲਤ ਬਦ ਤੋਂ ਬੱਦਤਰ ਕਰ ਦਿੱਤੀ ਹੈ | ਪਤਵੰਤਿਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ 'ਆਪ' ਸਰਕਾਰ ਵਲੋਂ ਪਿੰਡਾਂ 'ਚ ਗ੍ਰਾਂਟਾਂ ਨਾ ਦਿੱਤੇ ਜਾਣ ਕਾਰਨ ਵਿਕਾਸ ਕਾਰਜ ਠੱਪ ਪਏ ਹਨ, ਜਦਕਿ ਲਿੰਕ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ | ਇਸ ਤੋਂ ਇਲਾਵਾ ਖੇਤਰ 'ਚ ਨਾਜਾਇਜ਼ ਮਾਈਨਿੰਗ ਤੇ ਨਸ਼ਿਆਂ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ ਅਤੇ ਸਰਕਾਰੀ ਦਫ਼ਤਰਾਂ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ | ਇਸੇ ਦੌਰਾਨ ਸਾਬਕਾ ਮੰਤਰੀ ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ 'ਆਪ' ਸਰਕਾਰ ਖ਼ਿਲਾਫ਼ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਲਿਹਾਜ਼ਾ ਕਾਂਗਰਸੀ ਵਰਕਰਾਂ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਇਸ ਮੌਕੇ ਰਾਣਾ ਗਿਆਨ ਸਿੰਘ ਘੰਡੌਲੀ, ਸਰਪੰਚ ਜਸਵਿੰਦਰ ਕਾਲਾ, ਰਵਿੰਦਰ ਸਿੰਘ ਰਵੀ, ਰਣਧੀਰ ਸਿੰਘ ਫ਼ਤਿਹਪੁਰ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਲੁਬਾਣਗੜ੍ਹ, ਅਮਰਜੀਤ ਕਰਤਾਰਪੁਰ, ਹਰਜੀਤ ਮਾਣਕਪੁਰ, ਸਰਪੰਚ ਜਸਵੰਤ ਮੁੱਲਾਂਪੁਰ, ਜਸਵਿੰਦਰ ਭੂਰਾ, ਅਮਿਤ ਗਰਗ, ਗੁਰਮੇਲ ਹੁਸ਼ਿਆਰਪੁਰ, ਰਜਿੰਦਰ ਅਧਹੇੜੀ, ਭਿੰਦਰ ਸਲੇਮਪੁਰ, ਤਰਨਜੀਤ ਸਿੰਘ ਤੇ ਹਰਬੰਸ ਲੁਬਾਣਗੜ੍ਹ ਆਦਿ ਵੀ ਹਾਜ਼ਰ ਸਨ |