ਐੱਸ. ਏ. ਐੱਸ. ਨਗਰ, 16 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਅੱਜ 17 ਅਪ੍ਰੈਲ ਨੂੰ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨ ਲਾਲੜੂ ਜ਼ਿਲ੍ਹਾ ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਅਪੋਲੋ ਫਾਰਮੇਸੀ, ਸ਼ੋਰੀ ਈ-ਸਲਿਊਸ਼ਨ, ਐਲੇਨਾ ਆਟੋਜ਼, ਮੁਰਾਰੀ ਸਰਵਿਸਿਜ਼, ਅਲਾਬਾਉਟਰ, ਕਰਸਰਜ਼, ਅਲਾਇੰਸ ਜੋਬਸ, ਪੂਮਾ, ਮੇਹਰ ਹਸਪਤਾਲ, ਨੀਲਮ ਹਸਪਤਾਲ, ਐਨਸੂਸਾਫਟ, ਕੋਗਨੀਮੈਬ, ਸਟੈਲਰ ਡੇਟਾ ਸਲਿਊਸ਼ਨ, ਸ੍ਰੀ ਸੀਮੇਂਟ, ਟੈੱਕ ਕੈਡ, ਐਸਟਰੀਟ, ਨੀਟ ਲਿਮ., ਜੇ. ਸੀ. ਬੀ. ਐਲ. ਤੇ ਟਾਰਕ ਫਾਰਮਾ ਆਦਿ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ 10ਵੀਂ, 12ਵੀਂ, ਗ੍ਰੈਜੂਏਸ਼ਨ, ਬੀ. ਕਾਮ, ਆਈ. ਟੀ. ਆਈ., ਬੀ. ਬੀ. ਏ., ਐਮ. ਬੀ. ਏ., ਬੀ. ਐਸ. ਸੀ. ਨਰਸਿੰਗ, ਬੀ. ਫਾਰਮਾ, ਡੀ. ਫਾਰਮਾ ਆਦਿ ਪਾਸ ਉਮੀਦਵਾਰਾਂ ਦੀ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਤਜ਼ਰਬੇ ਅਤੇ ਕੰਪਨੀ ਦੇ ਨਿਯਮਾਂ ਅਨੁਸਾਰ ਤੈਅ ਕੀਤੀ ਜਾਵੇਗੀ | ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਲੇਸਮੈਂਟ ਕੈਂਪ 'ਚ ਭਾਗ ਲੈਣ ਮੌਕੇ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫ਼ਿਕੇਟ, ਉਨ੍ਹਾਂ ਦੀਆਂ ਫੋਟੋ ਕਾਪੀਆਂ ਤੇ ਰਿਜ਼ੀਊਮ ਆਦਿ ਨਾਲ ਲੈ ਕੇ ਆਉਣ ਨੂੰ ਯਕੀਨੀ ਬਣਾਉਣ |