30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਪ੍ਰੈਲ ਮਹੀਨੇ 'ਚ ਹੀ ਬਿਜਲੀ ਨੇ ਲੋਕਾਂ ਦੇ ਫਿਊਜ਼ ਉਡਾਏ ਕਈ-ਕਈ ਘੰਟਿਆਂ ਦੇ ਲੱਗ ਰਹੇ ਨੇ ਅਣ-ਐਲਾਨੇ ਕੱਟ

Ad Position 21
No active advertisement
ਅਜੀਤ ਡੈਸਕ 17-04-2026
ਲਾਲੜੂ, 16 ਅਪ੍ਰੈਲ (ਰਾਜਬੀਰ ਸਿੰਘ)-ਪਿਛਲੇ ਸਮੇਂ ਦੌਰਾਨ ਕਈ ਦਿਨ ਹੋਈ ਬਰਸਾਤ ਤੋਂ ਬਾਅਦ ਮੌਸਮ ਸਾਫ਼ ਹੋਏ ਨੂੰ ਹਾਲੇ ਦੋ ਦਿਨ ਹੀ ਹੋਏ ਹਨ, ਪਰ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੇ ਲੋਕਾਂ ਦਾ ਕਚੰੂਮਰ ਕੱਢ ਕੇ ਰੱਖ ਦਿੱਤਾ ਹੈ | ਬਰਸਾਤ ਤੋਂ ਬਾਅਦ ਜਿਉਂ ਹੀ ਗਰਮੀ ਵਧਣੀ ਸ਼ੁਰੂ ਹੋਈ ਹੈ ਤਾਂ ਬਿਜਲੀ ਵਿਭਾਗ ਨੇ ਵੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਗਰਮੀ ਦੇ ਮੌਸਮ 'ਚ ਜਿਥੇ ਲੋਕਾਂ ਨੂੰ ਰੋਜ਼ਾਨਾ ਬਿਜਲੀ ਦੀ ਸਪਲਾਈ ਦੀ ਵੱਧ ਲੋੜ ਪੈਂਦੀ ਹੈ, ਉਥੇ ਹੀ ਬਿਜਲੀ ਦੇ ਲੱਗ ਰਹੇ ਲਗਾਤਾਰ ਕੱਟਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਨ ਅਤੇ ਰਾਤ ਵੇਲੇ ਬਿਜਲੀ ਦੀ ਸਪਲਾਈ ਘੱਟ ਤੇ ਕੱਟ ਵਧ ਲੱਗ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਦੁਕਾਨਦਾਰਾਂ ਸਮੇਤ ਆਮ ਲੋਕਾਂ ਦੇ ਕੰਮਕਾਜ਼ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਕੱਟ ਸ਼ਾਮ ਵੇਲੇ ਲਗਾਉਂਦਾ ਹੈ, ਜੋ ਕਿ ਉਨ੍ਹਾਂ ਦਾ ਪਸ਼ੂਆਂ ਨੂੰ ਪਾਣੀ ਪਿਲਾਉਣ ਸਮੇਤ ਟੋਕਾ ਕਰਨ ਦਾ ਸਮਾਂ ਹੁੰਦਾ ਹੈ ਅਤੇ ਉਨ੍ਹਾਂ ਨੂੰ ਘੰਟਿਆਂਬੱਧੀ ਬਿਜਲੀ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਦਿਨ ਵੇਲੇ ਲੱਗਦੇ ਕੱਟ ਕਾਰੋਬਾਰ ਨੂੰ ਪ੍ਰਭਾਵਿਤ ਕਰਦੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਪਾਵਰਕਾਮ ਬਿਜਲੀ ਦੇ ਲੱਗ ਰਹੇ ਕੱਟਾਂ 'ਤੇ ਲਗਾਮ ਲਗਾਵੇ | ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਪਾਵਰਕਾਮ ਦੇ ਐਕਸੀਅਨ ਸੁਖਦਰਸ਼ਨ ਸਿੰਘ ਤੇ ਐਸ. ਡੀ. ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਕੱਟ ਲੱਗਣ ਦਾ ਮੁੱਖ ਕਾਰਨ ਥਰਮਲ ਪਲਾਂਟ 'ਚ ਦਿੱਕਤ ਆਉਣਾ ਹੈ ਅਤੇ ਥਰਮਲ ਪਲਾਂਟ 'ਚ ਸਿਸਟਮ ਨੂੰ ਸਹੀ ਕਰਨ ਲਈ ਹੀ ਇਹ ਕੱਟ ਲੱਗਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ਦੀ ਪਾਰਦਰਸ਼ਤਾ 'ਤੇ ਉੱਠੇ ਸਵਾਲ ਅਗਲੀ ਖ਼ਬਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਮੂਹ ਧੜਿਆਂ ਨੂੰ ਇਕ ਮੰਚ 'ਤੇ ਇਕੱਠਾ ਕਰਨਾ ਜ਼ਰੂਰੀ- ਇਆਲੀ <br/>
Ad Position 24