03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਲੈਹਲੀ ਵਿਖੇ ਅੱਗ ਨਾਲ 6 ਏਕੜ ਕਣਕ ਸੜੀ <br/>

Ad Position 21
repet_subhas-goyals [Copy P29]
ਪਿੰਡ ਲੈਹਲੀ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਕਣਕ ਦੀ ਫ਼ਸਲ ਦਿਖਾਉਂਦੇ ਹੋਏ ਪੀੜਤ ਕਿਸਾਨ | ਤਸਵੀਰ : ਰਾਜਬੀਰ ਸਿੰਘ <br/> 19-04-2026
ਲਾਲੜੂ, 18 ਅਪ੍ਰੈਲ (ਰਾਜਬੀਰ ਸਿੰਘ)-ਨੇੜਲੇ ਪਿੰਡ ਲੈਹਲੀ ਵਿਖੇ ਅੱਗ ਲੱਗਣ ਨਾਲ 2 ਕਿਸਾਨਾਂ ਦੀ 6 ਏਕੜ ਰਕਬੇ 'ਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਇਸ ਸੰਬੰਧੀ ਪੀੜਤ ਕਿਸਾਨ ਲਾਭ ਸਿੰਘ ਦੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੀ 4 ਏਕੜ ਰਕਬੇ 'ਚ ਖੜ੍ਹੀ ਕਣਕ ਦੀ ਫ਼ਸਲ ਤੇ ਉਨ੍ਹਾਂ ਦੇ ਗੁਆਂਢੀ ਕਿਸਾਨ ਲਖਵਿੰਦਰ ਸਿੰਘ ਦੀ ਕਰੀਬ 2 ਏਕੜ ਰਕਬੇ 'ਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਅੱਗ 'ਤੇ ਕਾਬੂ ਪਾਉਣ ਲਈ ਨਾਹਰ ਗਰੁੱਪ ਤੇ ਡੇਰਾਬੱਸੀ ਤੋਂ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਕਣਕ ਨੂੰ ਅੱਗ ਲੱਗਦੇ ਸਾਰ ਹੀ ਨੇੜਲੇ ਖੇਤਾਂ ਦੇ ਮਾਲਕਾਂ ਨੇ ਵੀ ਅੱਗ ਬੁਝਾਉਣ ਵਿਚ ਸਹਿਯੋਗ ਦਿੱਤਾ | ਗੁਰਜੀਤ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਕਿਸਾਨਾਂ ਵਲੋਂ ਕੀਤੀ ਗਈ ਹਿੰਮਤ ਅਤੇ ਫਾਈਰ ਬਿ੍ਗੇਡ ਦੀਆਂ ਗੱਡੀਆਂ ਦੇ ਸਮੇਂ ਸਿਰ ਮੌਕੇ 'ਤੇ ਪੁੱਜਣ ਕਾਰਨ ਉਨ੍ਹਾਂ ਦੀ ਨੇੜਲੇ ਖੇਤਾਂ 'ਚ ਖੜ੍ਹੀ 5 ਏਕੜ ਫ਼ਸਲ ਬਚ ਗਈ | ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਵਲੋਂ ਪਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ, ਜਿਸ ਕਾਰਨ ਸਪਾਰਕਿੰਗ ਹੋਈ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਖੇਤਾਂ ਵਿਚ ਬਿਜਲੀ ਦੇ ਖੰਭੇ ਲੱਗੇ ਹਨ ਤੇ ਤਾਰਾਂ ਢਿੱਲੀਆਂ ਹਨ, ਉਥੇ ਕਣਕ ਦੇ ਸੀਜਨ ਵਿਚ ਬਿਜਲੀ ਵਿਭਾਗ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਪੀੜਤ ਕਿਸਾਨਾਂ ਨੇ ਇਸ ਮਾਮਲੇ ਵਿਚ ਸਰਕਾਰ ਤੋਂ ਉੱਚਿਤ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਜ਼ੀਰਕਪੁਰ ਪੁਲਿਸ ਵਲੋਂ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਫਾਸ਼, 10 ਦੋਸ਼ੀ ਗਿ੍ਫ਼ਤਾਰ
Ad Position 24