ਚੰਡੀਗੜ੍ਹ, 18 ਅਪ੍ਰੈਲ (ਅ. ਬ.)-ਕੇਸੀ ਗਲੋਬਡ ਦੀ ਇਕ ਪਹਿਲਕਦਮੀ, ਜੀ. ਸੀ. ਸੀ. ਸਕੂਲ ਨੇ ਪੰਜਾਬ ਅਣਏਡਿਡ ਕਾਲਜ ਐਸੋਸੀਏਸ਼ਨ (ਪੀ. ਯੂ. ਸੀ. ਏ.) ਦੇ ਸਹਿਯੋਗ ਨਾਲ, ਪੀ. ਐਚ. ਡੀ. ਚੈਂਬਰ, ਚੰਡੀਗੜ੍ਹ ਵਿਚ 'ਕੈਂਪਸ ਤੋਂ ਕਾਰਪੋਰੇਟ ਤੱਕ: ਗਲੋਬਲ ਵਿੱਤੀ ਲੀਡਰ ਬਣਾਉਣਾ' ਥੀਮ ਦੇ ਤਹਿਤ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ, ਜਿਸ 'ਚ ਅਕਾਦਮਿਕ, ਸਰਕਾਰ ਤੇ ਉਦਯੋਗ ਦੀਆਂ ਮੁੱਖ ਆਵਾਜ਼ਾਂ ਨੂੰ ਇਕੱਠਾ ਕੀਤਾ | ਸ਼ਾਮ ਨੂੰ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੋਣ ਵਾਲੀ ਲੀਡਰਸ਼ਿਪ ਮੀਟਿੰਗ ਵਿਚ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ | ਇਸ ਇਕੱਠ ਦਾ ਉਦੇਸ਼ ਮਜ਼ਬੂਤ ਅਕਾਦਮਿਕ-ਉਦਯੋਗ ਸਹਿਯੋਗ ਰਾਹੀਂ ਕਾਮਰਸ ਗ੍ਰੈਜੂਏਟਾਂ ਲਈ ਵਿਸ਼ਵ ਪੱਧਰ 'ਤੇ ਇਕਸਾਰ ਕਰੀਅਰ ਮਾਰਗ ਬਣਾਉਣ ਸੰਬੰਧੀ ਸਾਰਥਕ ਚਰਚਾ ਨੂੰ ਉਤਸ਼ਾਹਿਤ ਕਰਨਾ ਹੈ | ਈਵੈਂਟ ਵਿਚ ਪੰਜਾਬ ਭਰ ਦੇ 100 ਤੋਂ ਵੱਧ ਅਕਾਦਮਿਕ ਆਗੂਆਂ ਦੀ ਮੌਜੂਦਗੀ ਵਿਚ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ 15 ਤੋਂ ਵੱਧ ਕਾਮਰਸ ਅਧਿਆਪਕਾਂ ਨੂੰ ਖੇਤਰ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਜੀ. ਸੀ. ਸੀ. ਸਕੂਲ ਅੰਤਰਰਾਸ਼ਟਰੀ ਵਿੱਤ ਸਿੱਖਿਆ ਵਿਚ ਇਕ ਮਸ਼ਹੂਰ ਨਾਂਅ ਤੇ ਕੇਸੀ ਗਲੋਬਏਡ ਦੇ ਸੰਸਥਾਪਕ ਤੇ ਸੀ. ਈ. ਓ., ਡਾ. ਕਮਲ ਛਾਬੜਾ ਦੀ ਸੋਚ ਦੀ ਉਪਜ ਹੈ | ਡਾ. ਕਮਲ ਛਾਬੜਾ ਸੰਸਥਾਪਕ ਅਤੇ ਸੀ. ਈ. ਓ., ਜੀ. ਸੀ. ਸੀ. ਸਕੂਲ ਤੇ ਕੇ. ਸੀ. ਗਲੋਬਏਡ ਨੇ ਕਿਹਾ, 'ਪੰਜਾਬ ਦਾ ਮੌਜੂਦਾ ਜੀ. ਡੀ. ਪੀ. ਲਗਭਗ M110 ਬਿਲੀਅਨ ਹੈ, ਜੋ ਕਿ ਲਗਪਗ 6-7% ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ, ਪ੍ਰਤੀ ਵਿਅਕਤੀ ਆਮਦਨ ਲਗਪਗ 2.3 ਲੱਖ ਰੁਪਏ ਪ੍ਰਤੀ ਸਾਲ ਹੈ | ਕਾਨਫਰੰਸ 'ਚ ਡਾ. ਨਿਰਮਲਜੀਤ ਸਿੰਘ ਕਲਸੀ, ਬੋਰਡ ਆਫ਼ ਐਡਵਾਈਜ਼ਰ, ਜੀ. ਸੀ. ਸੀ. ਸਕੂਲ ਤੇ ਸਾਬਕਾ ਚੇਅਰਮੈਨ, ਐਨ. ਸੀ. ਵੀ. ਈ. ਟੀ., ਡਾ. ਕਮਲ ਛਾਬੜਾ, ਕੇ. ਸੀ. ਗਲੋਲਏਡ ਦੇ ਸੰਸਥਾਪਕ ਅਤੇ ਸੀ. ਈ. ਓ. ਨੇ ਹਿੱਸਾ ਲਿਆ | ਜੀ. ਸੀ. ਸੀ. ਸਕੂਲ ਦੇ ਨਾਲ, ਪ੍ਰੋ. (ਡਾ.) ਮਨਪ੍ਰੀਤ ਐਸ. ਮੰਨਾ, ਕਾਰਜਕਾਰੀ ਡਾਇਰੈਕਟਰ, ਜੀ. ਸੀ. ਸੀ. ਸਕੂਲ ਤੇ ਸਾਬਕਾ ਡਾਇਰੈਕਟਰ, ਏ. ਆਈ. ਸੀ. ਟੀ. ਈ., ਸ੍ਰੀ ਅੰਸ਼ੂ ਕਟਾਰੀਆ, ਪ੍ਰਧਾਨ, ਪੁੱਕਾ ਤੇ ਚੇਅਰਮੈਨ, ਆਰੀਆ ਗਰੁੱਪ ਆਫ਼ ਕਾਲਜਿਜ਼, ਸ੍ਰੀਮਤੀ ਸੋਨਲ ਗੋਇਲ (ਆਈ. ਏ. ਐਸ.), ਰੈਜ਼ੀਡੈਂਟ ਕਮਿਸ਼ਨਰ, ਤਿ੍ਪੁਰਾ ਭਵਨ, ਨਵੀਂ ਦਿੱਲੀ ਤੇ ਸੀਨੀਅਰ ਸਿੱਖਿਆ ਸ਼ਾਸਤਰੀਆਂ ਦੇ ਨਾਲ-ਨਾਲ ਸੰਸਥਾਗਤ ਨੇਤਾ ਤੇ ਚੰਡੀਗੜ੍ਹ ਅਤੇ ਪੰਜਾਬ ਦੇ ਨੌਜਵਾਨ ਵਿੱਤ ਚਾਹਵਾਨ ਵੀ ਸ਼ਾਮਿਲ ਹੋਏ |