10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਗਰ ਨਿਗਮ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 22-04-2026
ਪੰਚਕੂਲਾ, 21 ਅਪ੍ਰੈਲ (ਕਪਿਲ)-ਨਗਰ ਨਿਗਮ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਪਹਿਲੇ ਦਿਨ ਕੁੱਲ 4 ਉਮੀਦਵਾਰਾਂ ਵਲੋਂ ਵਾਰਡ ਮੈਂਬਰਾਂ ਵਜੋਂ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਕਾਲਕਾ ਸੰਜਮ ਗਰਗ ਨੇ ਦੱਸਿਆ ਕਿ ਅੱਜ ਧਨੰਜੇ ਕੁਮਾਰ ਗੁਪਤਾ ਵਲੋਂ ਵਾ. ਨੰ. 10 ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੇਪਰ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਅੰਕੜਾ ਅਧਿਕਾਰੀ ਸੁਨੀਲ ਜਾਖੜ ਨੂੰ ਸੌਂਪੇ ਗਏ | ਇਸੇ ਤਰ੍ਹਾਂ ਕਿਸ਼ਨ ਸਿੰਘ ਨੇਗੀ ਨੇ ਵਾ. ਨੰ. 3 ਤੋਂ ਰਾਈਟ ਟੂ ਰੀਕਾਲ ਪਾਰਟੀ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੇਪਰ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਿਸ਼ਾਲ ਪ੍ਰਾਸ਼ਰ ਕੋਲ ਦਾਖ਼ਲ ਕੀਤੇ ਗਏ | ਇਸ ਤੋਂ ਇਲਾਵਾ ਰਾਜਿੰਦਰ ਕੌਰ ਅਤੇ ਸ਼ਾਲੂ ਨੇ ਵਾ. ਨੰ. 15 ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੇਪਰ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਤਹਿਸੀਲਦਾਰ ਪੰਚਕੂਲਾ ਸੁਰੇਸ਼ ਕੁਮਾਰ ਨੂੰ ਸੌਂਪੇ ਗਏ | ਇਸੇ ਦੌਰਾਨ ਰਿਟਰਨਿੰਗ ਅਧਿਕਾਰੀ ਸੰਜਮ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾ. ਨੰ. 19 ਤੋਂ ਪਛੜੇ ਵਰਗ ਏ ਦੀਆਂ ਮਹਿਲਾਵਾਂ ਲਈ, ਵਾ. ਨੰ. 18 ਤੋਂ ਪਛੜਾ ਵਰਗ ਬੀ ਦੀਆਂ ਮਹਿਲਾਵਾਂ ਲਈ, ਵਾ. ਨੰ. 7 ਅਤੇ 17 ਤੋਂ ਅਨੁਸੂਚਿਤ ਜਾਤੀ ਲਈ, ਵਾ. ਨੰ. 16 ਤੋਂ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ, ਵਾ. ਨੰ. 1, 2, 11 ਤੇ 15 ਤੋਂ ਸਧਾਰਨ ਵਰਗ ਦੀਆਂ ਮਹਿਲਾਵਾਂ ਲਈ ਅਤੇ ਵਾ. ਨੰ. 3, 4, 5, 6, 8, 9, 10, 12, 13, 14 ਤੇ 20 ਤੋਂ ਸਧਾਰਨ ਵਰਗ ਲਈ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੇਪਰ ਆਗਾਮੀ 25 ਅਪ੍ਰੈਲ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਨਿਰਧਾਰਤ ਸਥਾਨਾਂ 'ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਮੁੱਦੇ 'ਤੇ ਭਾਜਪਾ ਦਾ ਦੋਹਰਾ ਚਿਹਰਾ ਬੇਨਕਾਬ- ਕੁਮਾਰੀ ਸ਼ੈਲਜਾ <br/> ਅਗਲੀ ਖ਼ਬਰ ਫਿਜ਼ੀਕਸਵਾਲਾ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. 10ਵੀਂ ਦੀਆਂ ਪ੍ਰੀਖਿਆਵਾਂ 2026 'ਚ ਰਿਕਾਰਡ ਸਫਲਤਾ ਪ੍ਰਾਪਤ ਕੀਤੀ...
Ad Position 24