ਚੰਡੀਗੜ੍ਹ, 21 ਅਪ੍ਰੈਲ (ਅ.ਬ.)- ਫਿਜੀਕਸਵਾਲਾ (ਪੀ.ਡਬਲਯੂ.) ਦੇ ਕਈ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲਾਸ 10 ਬੋਰਡ ਪ੍ਰੀਖਿਆਵਾਂ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਚ ਅੰਕ ਪ੍ਰਾਪਤ ਕੀਤੇ ¢ ਉਨ੍ਹਾਂ 'ਚੋਂ ਕੁਝ ਵਿਦਿਆਰਥੀਆਂ ਨੇ 100% ਦਾ ਸੰਪੂਰਨ ਅੰਕ ਪ੍ਰਾਪਤ ਕੀਤਾ, ਜਿਸ ਨਾਲ ਦੇਸ਼ ਭਰ 'ਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ¢ ਉੱਚ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ 'ਚ ਫਾਜ਼ਿਲਕਾ (ਪੰਜਾਬ) ਤੋਂ ਵੈਭਵ ਅਰੋੜਾ, ਅਹਿਮਦਾਬਾਦ (ਗੁਜਰਾਤ) ਤੋਂ ਅਮੋਲਿਕ ਪੰਡਿਤਾ ਅਤੇ ਭੁਵਨੇਸ਼ਵਰ (ਓਡੀਸ਼ਾ) ਤੋਂ ਆਯੁਸ਼ਮਾਨ ਮਹਾਪਾਤਰਾ ਸ਼ਾਮਿਲ ਹਨ, ਜਿਨ੍ਹਾਂ ਸਾਰਿਆਂ ਨੇ 100% ਅੰਕ ਪ੍ਰਾਪਤ ਕਰਕੇ ਦੇਸ਼ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ, ਪੀਡਬਲਯੂ ਵਿਦਿਆਪੀਠ - ਫਿਜੀਕਸਵਾਲਾ ਦੇ ਤਕਨੀਕੀ-ਸਮਰਥਿਤ ਆਫਲਾਈਨ ਕੇਂਦਰਾਂ ਨੇ ਚੰਡੀਗੜ੍ਹ ਅਤੇ ਲੁਧਿਆਣਾ 'ਚ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ¢ ਇਨ੍ਹਾਂ ਸਮਾਰੋਹਾਂ 'ਚ ਸੰਬੰਧਤ ਸ਼ਹਿਰਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸੀ.ਬੀ.ਐਸ.ਈ. ਕਲਾਸ 10ਵੀਂ ਬੋਰਡ ਪ੍ਰੀਖਿਆਵਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਉੱਚ ਸਕੋਰ ਕਰਨ ਵਾਲੇ ਵਿਦਿਆਰਥੀਆਂ 'ਚ ਚੰਡੀਗੜ੍ਹ ਤੋਂ ਪ੍ਰੀਸ਼ਾ (99.60%), ਧਵਲ ਤਿਵਾੜੀ (99.40%), ਅਤੇ ਸ਼ਿਵਮ ਪ੍ਰਜਾਪਤੀ (99.20%) ਸ਼ਾਮਲ ਸਨ; ਅਤੇ ਲੁਧਿਆਣਾ ਤੋਂ ਨਾਯੇਸ਼ਾ ਚਾਵਲਾ (98%), ਪ੍ਰਣਵ ਗਰਗ (97.40%), ਅਤੇ ਆਯੁਸ਼ ਪਾਲ (97%) ਸ਼ਾਮਿਲ ਸਨ |