10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਦੀ ਵਾਰਡਬੰਦੀ ਤੇ ਵੋਟਰ ਲਿਸਟਾਂ 'ਚ ਗੜਬੜੀਆਂ <br/>

Ad Position 21
No active advertisement
ਅਜੀਤ ਡੈਸਕ 22-04-2026
ਡੇਰਾਬੱਸੀ, 21 ਅਪ੍ਰੈਲ (ਗੁਰਮੀਤ ਸਿੰਘ)-ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਨਗਰ ਕੌਂਸਲਾਂ ਅਧੀਨ ਵਾਰਡਬੰਦੀ ਤੇ ਵੋਟਰ ਲਿਸਟਾਂ 'ਚ ਗੜਬੜੀਆਂ ਹੋਣ ਵਿਰੁੱਧ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵਲੋਂ ਐਸ. ਡੀ. ਐਮ. ਡੇਰਾਬੱਸੀ ਕੋਲ ਇਤਰਾਜ਼ ਦਰਜ ਕਰਵਾਏ ਗਏ | ਇਸ ਮੌਕੇ ਸਾਬਕਾ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਇਸ ਨੂੰ ਲੋਕਤੰਤਰ ਲਈ ਗੰਭੀਰ ਚੁਣੌਤੀ ਦੱਸਦਿਆਂ ਕਿਹਾ ਕਿ ਵੋਟਰ ਲਿਸਟਾਂ 'ਚ ਯੋਗ ਵੋਟਰਾਂ ਦੇ ਨਾਂਅ ਗਾਇਬ ਹਨ, ਜਦਕਿ ਇਕੋ ਨਾਮ ਦੁਹਰਾਏ ਗਏ ਹਨ ਤੇ ਘਰ ਦੇ ਪਤੇ ਸੰਬੰਧੀ ਵੀ ਗ਼ਲਤ ਜਾਣਕਾਰੀ ਦਰਜ ਕੀਤੀ ਗਈ ਹੈ | ਵਾਰਡਾਂ ਦੀਆਂ ਹੱਦਾਂ ਤੈਅ ਕਰਨ ਦੇ ਮਾਮਲੇ 'ਚ ਵੀ ਪਾਰਦਰਸ਼ਤਾ ਦੀ ਘਾਟ ਹੈ | ਉਨ੍ਹਾਂ ਕਿਹਾ ਕਿ ਇਹ ਗੜਬੜੀਆਂ ਸਥਾਨਕ ਚੋਣਾਂ 'ਤੇ ਅਸਰ ਪਾਉਣਗੀਆਂ ਤੇ ਵੋਟਰਾਂ ਦੇ ਹੱਕਾਂ ਨਾਲ ਖਿਲਵਾੜ ਹੋਵੇਗਾ | ਢਿੱਲੋਂ ਨੇ ਐਸ. ਡੀ. ਐਮ. ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਦਿਆਂ ਵਾਰਡਬੰਦੀ ਤੇ ਵੋਟਰ ਸੂਚੀਆਂ ਵਿਚਲੀਆਂ ਖਾਮੀਆਂ ਨੂੰ ਤੁਰੰਤ ਦੂਰ ਕਰਵਾਉਣ ਦੀ ਮੰਗ ਕੀਤੀ, ਨਹੀਂ ਤਾਂ ਲੋਕਾਂ ਦਾ ਲੋਕਤੰਤਰ 'ਚ ਭਰੋਸਾ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਪੈਣ ਦੇਣਗੇ ਅਤੇ ਲੋੜ ਅਨੁਸਾਰ ਅਗਲੇ ਕਦਮ ਚੁੱਕਣਗੇ | ਇਸ ਮੌਕੇ ਸਾਬਕਾ ਕੌਂਸਲਰ ਬੰਟੀ ਰਾਣਾ, ਚਮਨ ਸੈਣੀ, ਬੁੱਧ ਰਾਮ ਧੀਮਾਨ, ਅੰਕਿਤ ਜੈਨ ਤੇ ਮੁਕੇਸ਼ ਰਾਘਵ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਸ ਦੇ ਭਾਰ ਨਾਲ ਹੀ ਟੁੱਟ ਗਿਆ ਮੇਨਹੋਲ ਦਾ ਢੱਕਣ, ਹਾਦਸਾ ਹੋਣੋਂ ਟਲਿਆ <br/> ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਮੁੱਦੇ 'ਤੇ ਭਾਜਪਾ ਦਾ ਦੋਹਰਾ ਚਿਹਰਾ ਬੇਨਕਾਬ- ਕੁਮਾਰੀ ਸ਼ੈਲਜਾ <br/>
Ad Position 24