10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਕੂਲੀ ਬੱਸ ਦੇ ਭਾਰ ਨਾਲ ਹੀ ਟੁੱਟ ਗਿਆ ਮੇਨਹੋਲ ਦਾ ਢੱਕਣ, ਹਾਦਸਾ ਹੋਣੋਂ ਟਲਿਆ <br/>

Ad Position 21
No active advertisement
ਡੇਰਾਬੱਸੀ ਦੀ ਤਹਿਸੀਲ ਸੜਕ 'ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੁਕਸਾਨੇ ਮੇਨਹੋਲ ਕੋਲੋਂ ਗੁਜਰਦੀ ਇਕ ਔਰਤ | ਤਸਵੀਰ : ਗੁਰਮੀਤ ਸਿੰਘ <br/> 22-04-2026
ਡੇਰਾਬੱਸੀ, 21 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ ਵਿਖੇ ਥਾਂ-ਥਾਂ 'ਤੇ ਟੁੱਟੇ ਮੇਨਹੋਲਾਂ ਦੇ ਢੱਕਣ ਘਟੀਆ ਸਮੱਗਰੀ ਵਰਤੇ ਜਾਣ ਵੱਲ ਇਸ਼ਾਰਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਟੁੱਟੇ ਮੇਨਹੋਲ ਰੋਜ਼ਾਨਾ ਹੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਲੋਕਾਂ ਦੇ ਮਹਿੰਗੇ ਵਾਹਨ ਨੁਕਸਾਨੇ ਜਾ ਰਹੇ ਹਨ, ਪਰ ਡੇਰਾਬੱਸੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਇਨ੍ਹਾਂ ਮੇਨਹੋਲਾਂ ਦੇ ਢੱਕਣਾਂ ਨੂੰ ਬਣਾਉਣ 'ਚ ਵਰਤੀ ਜਾਣ ਵਾਲੀ ਸਮੱਗਰੀ ਦੀ ਕੁਆਲਿਟੀ ਕਿੰਨੀ ਘਟੀਆ ਹੈ, ਇਸ ਦਾ ਸਬੂਤ ਤਹਿਸੀਲ ਸੜਕ 'ਤੇ ਟੁੱਟੇ ਹੋਏ ਮੇਨਹੋਲ ਦੇ ਢੱਕਣ ਨੂੰ ਦੇਖਣ ਤੋਂ ਸਹਿਜੇ ਹੀ ਮਿਲ ਜਾਂਦਾ ਹੈ | ਬੱਸ ਦੇ ਸੜਕ ਤੋਂ ਗੁਜਰਦੇ ਸਾਰ ਹੀ ਮੇਨਹੋਲ ਦਾ ਢੱਕਣ ਟੁੱਟ ਗਿਆ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਗ਼ਨੀਮਤ ਰਹੀ ਕਿ ਸਕੂਲ ਬੱਸ ਇਸ ਹਾਦਸੇ ਦਾ ਸ਼ਿਕਾਰ ਨਹੀਂ ਹੋਈ | ਕੈਮਰੇ 'ਚ ਕੈਦ ਘਟਨਾ ਸਵੇਰੇ 7.30 ਵਜੇ ਦੀ ਹੈ, ਜਿਸ 'ਚ ਸਕੂਲ ਬੱਸ ਜਦੋਂ ਮੇਨਹੋਲ ਦੇ ਢੱਕਣ ਦੇ ਉਪਰੋਂ ਗੁਜਰਦੀ ਹੈ ਤਾਂ ਢੱਕਣ ਟੁੱਟ ਕੇ ਮੇਨਹੋਲ ਦੇ ਅੰਦਰ ਹੀ ਡਿੱਗ ਜਾਂਦਾ ਹੈ | ਹਾਲਾਂਕਿ ਬੱਸ ਦਾ ਇੰਨਾ ਜ਼ਿਆਦਾ ਭਾਰ ਵੀ ਨਹੀਂ ਸੀ, ਜਦਕਿ ਇਸ ਸੜਕ ਤੋਂ ਅਕਸਰ ਰੇਤੇ ਤੇ ਬਜਰੀ ਦੇ ਓਵਰਲੋਡ ਟਰੱਕ ਅਤੇ ਟਿੱਪਰ ਗੁਜਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਟੁੱਟੇ ਮੇਨਹੋਲ ਨੂੰ ਸ਼ਾਮ ਦੇ 7.30 ਵਜੇ ਤੱਕ ਵੀ ਠੀਕ ਨਹੀਂ ਕੀਤਾ ਗਿਆ | ਦਿਨ ਸਮੇਂ ਇਥੇ ਇਕ ਕਾਰ ਵੀ ਫਸ ਗਈ ਸੀ, ਜਿਸ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ | ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਸਰਕਾਰੀ ਕੰਮਾਂ 'ਤੇ ਕਰੋੜਾਂ ਰੁ. ਖ਼ਰਚ ਕਰ ਰਹੀ ਹੈ, ਲੇਕਿਨ ਕੰਮ ਦੇ ਮਿਆਰ 'ਤੇ ਨਿਗਰਾਨੀ ਕਰਨ 'ਚ ਉਹ ਫੇਲ੍ਹ ਸਾਬਿਤ ਹੋ ਰਹੀ ਹੈ | ਅਕਸਰ ਵਿਕਾਸ ਕਾਰਜਾਂ 'ਚ ਘਟੀਆ ਸਮੱਗਰੀ ਵਰਤੀ ਜਾ ਰਹੀ ਹੈ | ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੇਰਾਬੱਸੀ 'ਚ ਹੋ ਰਹੀ ਸਰਕਾਰੀ ਪੈਸੇ ਦੀ ਬਰਬਾਦੀ ਨੂੰ ਰੋਕਣ ਲਈ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਆਕਾਸ਼ ਐਜੂਕੇਸ਼ਨਲ ਚੰਡੀਗੜ੍ਹ ਦਾ ਜੇ.ਈ.ਈ. ਮੇਨ 2026 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਦੀ ਵਾਰਡਬੰਦੀ ਤੇ ਵੋਟਰ ਲਿਸਟਾਂ 'ਚ ਗੜਬੜੀਆਂ <br/>
Ad Position 24