10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਆਕਾਸ਼ ਐਜੂਕੇਸ਼ਨਲ ਚੰਡੀਗੜ੍ਹ ਦਾ ਜੇ.ਈ.ਈ. ਮੇਨ 2026 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-04-2026
ਚੰਡੀਗੜ੍ਹ, 21 ਅਪ੍ਰੈਲ (ਅ.ਬ.)- ਆਕਾਸ਼ ਐਜੂਕੇਸ਼ਨਲ, ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜੇ.ਈ.ਈ. ਮੇਨ 2026 'ਚ ਮਜ਼ਬੂਤ ਪ੍ਰਦਰਸ਼ਨ ਦਿਖਾਇਆ ਹੈ, ਜੋ ਵੱਖ-ਵੱਖ ਬੈਚਾਂ 'ਚ ਲਗਾਤਾਰ ਅਕਾਦਮਿਕ ਨਤੀਜਿਆਂ ਅਤੇ ਉੱਚ ਤਿਆਰੀ ਦੇ ਪੱਧਰ ਨੂੰ ਦਰਸਾਉਂਦਾ ਹੈ | ਇਸ ਦੀ ਅਗਵਾਈ ਚੰਡੀਗੜ੍ਹ ਦੇ ਯਸ਼ਵਰਧਨ ਨੇ ਕੀਤੀ, ਜਿਸ ਨੇ ਸ਼ਾਨਦਾਰ ਆਲ ਇੰਡੀਆ ਰੈਂਕ (ਏ.ਆਈ.ਆਰ.) 11 ਹਾਸਲ ਕਰਕੇ ਸ਼ਹਿਰ ਦਾ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਵਿਦਿਆਰਥੀ ਬਣਿਆ ਹੈ ਅਤੇ ਰਾਸ਼ਟਰੀ ਪੱਧਰ 'ਤੇ ਏ.ਈ.ਐਸ.ਐਲ. ਦੀ ਲਗਾਤਾਰ ਅਕਾਦਮਿਕ ਉਤਕਿ੍ਸ਼ਟਤਾ ਨੂੰ ਹੋਰ ਮਜ਼ਬੂਤ ਕੀਤਾ ਹੈ | ਤਵਿਸ਼ ਗੋਇਲ ਨੇ ਆਲ ਇੰਡੀਆ ਰੈਂਕ 493 ਹਾਸਲ ਕੀਤਾ, ਜਦਕਿ ਇਸਮਿਤ ਸਿੰਘ ਨੇ ਏ.ਆਈ.ਆਰ. 503 ਪ੍ਰਾਪਤ ਕੀਤਾ | ਨਮਨ ਨਰੂਲਾ ਨੇ ਏ.ਆਈ.ਆਰ. 1123 ਹਾਸਲ ਕੀਤਾ, ਜਦਕਿ ਅਰਸ਼ਪ੍ਰੀਤ ਸਿੰਘ ਨੇ ਏ.ਆਈ.ਆਰ. 1344 ਅਤੇ ਅਮਿਤੋਜ ਤੁਰਕਾ ਨੇ ਏ.ਆਈ.ਆਰ. 1441 ਪ੍ਰਾਪਤ ਕੀਤਾ | ਇਹ ਨਤੀਜੇ ਖੇਤਰ 'ਚ ੲ.ੇਈ.ਐਸ.ਐਲ. ਦੇ ਵਿਦਿਆਰਥੀਆਂ ਦੀ ਮਜ਼ਬੂਤ ਅਕਾਦਮਿਕ ਪ੍ਰਦਰਸ਼ਨ ਅਤੇ ਲਗਾਤਾਰ ਤਿਆਰੀ ਨੂੰ ਦਰਸਾਉਂਦੇ ਹਨ | ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਅਪ੍ਰੈਲ 2026 'ਚ ਜਾਰੀ ਕੀਤੇ ਨਤੀਜਿਆਂ ਅਨੁਸਾਰ, ਚੰਡੀਗੜ੍ਹ ਦੇ ਆਕਾਸ਼ ਇੰਸਟੀਚਿਊਟ ਦੇ 50 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2026 (ਸੈਸ਼ਨ 2) 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡਿਪਟੀ ਰੀਜਨਲ ਡਾਇਰੈਕਟਰ ਜਸਦੀਪ ਸਿੰਘ ਬਾਬਰਾ ਨੇ ਕਿਹਾ ਕਿ ਚੰਡੀਗੜ੍ਹ ਖੇਤਰ ਦੇ ਵਿਦਿਆਰਥੀਆਂ ਦੀ ਸਫਲਤਾ ਉਨ੍ਹਾਂ ਦੀ ਵਿਅਕਤੀਗਤ ਪੜ੍ਹਾਈ ਪ੍ਰਤੀ ਵਚਨਬੱਧਤਾ ਅਤੇ ਆਕਾਸ਼ ਦੇ ਸਿੱਖਣ ਵਾਲੇ ਵਾਤਾਵਰਣ ਦੀ ਮਜ਼ਬੂਤ ਬੁਨਿਆਦ ਨੂੰ ਦਰਸਾਉਂਦੀ ਹੈ |
ਤਸਵੀਰ- ਅਕਾਸ਼ ਪਿਕ



Ad Position 22
No active advertisement
ਪਿਛਲੀ ਖ਼ਬਰ ਪੰਥ ਦਰਦੀਆਂ ਦੀ ਏਕਤਾ ਇੱਕ ਨਵੀਂ ਉਮੀਦ ਹੈ- ਬੜਵਾ <br/> ਅਗਲੀ ਖ਼ਬਰ ਸਕੂਲੀ ਬੱਸ ਦੇ ਭਾਰ ਨਾਲ ਹੀ ਟੁੱਟ ਗਿਆ ਮੇਨਹੋਲ ਦਾ ਢੱਕਣ, ਹਾਦਸਾ ਹੋਣੋਂ ਟਲਿਆ <br/>
Ad Position 24