10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੰਥ ਦਰਦੀਆਂ ਦੀ ਏਕਤਾ ਇੱਕ ਨਵੀਂ ਉਮੀਦ ਹੈ- ਬੜਵਾ <br/>

Ad Position 21
No active advertisement
ਅਜੀਤ ਡੈਸਕ 22-04-2026
ਨੂਰਪੁਰ ਬੇਦੀ, 21 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਨੌਜਵਾਨ ਆਗੂ ਸੁਖਵਿੰਦਰ ਸਿੰਘ ਬੜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਕਰਨ ਵਾਲੇ ਅਤੇ ਪੰਥ ਦਰਦੀ ਸੱਜਣਾਂ ਲਈ ਅੱਜ ਦਾ ਦਿਨ ਇੱਕ ਨਵੀਂ ਉਮੀਦ ਲੈ ਕੇ ਆਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁੱਝ ਗ਼ਲਤ ਨੀਤੀਆਂ ਕਾਰਨ ਪੰਥਕ ਸੋਚ ਵਾਲੇ ਲੋਕ ਵੱਖ-ਵੱਖ ਧਿਰਾਂ ਵਿਚ ਵੰਡ ਗਏ ਸਨ | ਪਰ ਅੱਜ ਉਨ੍ਹਾਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਇੱਕ ਨਵਾਂ ਰੁਖ ਮਿਲਿਆ ਹੈ | ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਪੁਨਰ ਸੁਰਜੀਤ ਪਾਰਟੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਹੋਇਆ ਇਹ ਤਾਲਮੇਲ ਸਿਰਫ਼ ਇੱਕ ਰਾਜਨੀਤਿਕ ਗੱਠਜੋੜ ਨਹੀਂ, ਸਗੋਂ ਪੰਥ ਅਤੇ ਪੰਜਾਬ ਦੀ ਆਵਾਜ਼ ਨੂੰ ਇਕੱਠਾ ਕਰਨ ਦੀ ਇੱਕ ਕੋਸ਼ਿਸ਼ ਹੈ | ਇਸ ਕਦਮ ਨਾਲ ਹਜ਼ਾਰਾਂ ਪੰਥ ਦਰਦੀਆਂ ਅਤੇ ਅਕਾਲੀ ਦਲ ਨਾਲ ਜੁੜੇ ਦਿਲਾਂ ਨੂੰ ਸਕੂਨ ਮਿਲਿਆ ਹੈ, ਕਿ ਹੁਣ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਗੱਲ ਇੱਕ ਮਜ਼ਬੂਤ ਮੰਚ ਤੋਂ ਹੋਵੇਗੀ | ਅਸੀਂ ਇਸ ਮੌਕੇ 'ਤੇ ਸਾਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਏਕਤਾ ਦਾ ਇਹ ਵੱਡਾ ਕਦਮ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਬੇਲਾ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਲੱਗੇ ਅੰਬਰ <br/> ਅਗਲੀ ਖ਼ਬਰ ਆਕਾਸ਼ ਐਜੂਕੇਸ਼ਨਲ ਚੰਡੀਗੜ੍ਹ ਦਾ ਜੇ.ਈ.ਈ. ਮੇਨ 2026 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24